ਚੰਡੀਗੜ੍ਹ: ਪੰਜਾਬ ਮਹਿਲਾ ਕਮਿਸ਼ਨ ਧੋਖੇਬਾਜ਼ ਐਨਆਈਆਰ ਲਾੜਿਆਂ ਖਿਲਾਫ ਸਖਤੀ ਵਰਤਣ ਦੇ ਰੌਂਅ ਵਿੱਚ ਹੈ। ਮਹਿਲਾ ਕਮਿਸ਼ਨ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਿਆ ਹੈ। ਮਹਿਲਾ ਕਮਿਸ਼ਨ ਨੂੰ ਉਮੀਦ ਹੈ ਕਿ ਪਤਨੀਆਂ ਨੂੰ ਪੰਜਾਬ ਛੱਡ ਵਿਦੇਸ਼ ਬੈਠੇ ਲਾੜਿਆਂ ਖਿਲਾਫ ਕਾਰਵਾਈ ਲਈ ਸਖਤ ਕਾਨੂੰਨ ਬਣੇਗਾ। ਪ੍ਰਧਾਨ ਮੰਤਰੀ ਨੇ ਵੱਖਰਾ ਕਾਨੂੰਨ ਬਣਾਉਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਈ ਐਨਆਈਆਰ ਲੜਕੇ ਆਪਣੀਆਂ ਪਤਨੀਆਂ ਨੂੰ ਪੰਜਾਬ ਵਿੱਚ ਛੱਡ ਕੇ ਚਲੇ ਗਏ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਾਨੂੰਨ ਬਣੇਗਾ। ਉਨ੍ਹਾਂ ਦੱਸਿਆ ਕਿ ਮਹਿਲਾ ਕਮਿਸ਼ਨ ਨੇ ਇਨ੍ਹਾਂ ਪਤਨੀਆਂ ਦਾ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਿਆ। ਇਹ ਮੁੱਦੇ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਭਰੋਸਾ ਦਿਵਾਇਆ ਗਿਆ ਹੈ।
ਗੁਲਾਟੀ ਨੇ ਕਿਹਾ ਕਿ ਮੋਦੀ ਨੇ ਇਹ ਭਰੋਸਾ ਦਿਵਾਇਆ ਕਿ ਜੋ ਵੀ ਐਨਆਰਆਈ ਲਾੜੇ ਆਪਣੀਆਂ ਪਤਨੀਆਂ ਨੂੰ ਪੰਜਾਬ ਛੱਡ ਕੇ ਚਲੇ ਜਾਂਦੇ ਹਨ, ਉਨ੍ਹਾਂ ਖਿਲਾਫ ਕਾਨੂੰਨ ਬਣੇਗਾ ਜਿਸ ਨਾਲ ਐਨਆਰਆਈ ਪਤਨੀਆਂ ਨੂੰ ਇਨਸਾਫ ਮਿਲੇਗਾ।
ਇਸ ਦੇ ਨਾਲ ਹੀ ਗਾਇਕ ਯੋ ਯੋ ਹਨੀ ਸਿੰਘ 'ਤੇ ਪਰਚਾ ਦਰਜ ਕਰਵਾਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਗੁਰਦਾਸਪੁਰ ਦੇ ਐਸਡੀਐਮ ਖਿਲਾਫ ਆਵਾਜ਼ ਚੁੱਕੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਐਸਡੀਐਮ ਖਿਲਾਫ ਘਰੇਲੂ ਝਗੜੇ ਤੇ ਜਿਣਸੀ ਸੋਸ਼ਣ ਦੀ ਸ਼ਿਕਾਇਤ ਉਸ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਹੈ। ਐਸਡੀਐਮ ਨੂੰ ਸੰਮਨ ਕੀਤਾ ਗਿਆ ਸੀ ਪਰ ਉਹ ਕਮਿਸ਼ਨ ਅੱਗੇ ਹਾਜ਼ਰ ਨਹੀਂ ਹੋਇਆ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹੁਣ ਐਸਡੀਐਮ ਖਿਲਾਫ ਕਾਰਵਾਈ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖਿਆ ਜਾਏਗਾ। ਉਨ੍ਹਾਂ ਕਿਹਾ ਕਿ ਐਸਡੀਐਮ ਦੀ ਪਤਨੀ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਕੋਲ ਵੀ ਗਈ ਸੀ ਪਰ ਇਨਸਾਫ਼ ਨਾ ਮਿਲਣ 'ਤੇ ਮਹਿਲਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ।
ਧੋਖੇਬਾਜ਼ ਐਨਆਰਆਈ ਲਾੜਿਆਂ ਦੀ ਆਏਗੀ ਸ਼ਾਮਤ!
ਏਬੀਪੀ ਸਾਂਝਾ
Updated at:
25 Jul 2019 01:15 PM (IST)
ਪੰਜਾਬ ਮਹਿਲਾ ਕਮਿਸ਼ਨ ਧੋਖੇਬਾਜ਼ ਐਨਆਈਆਰ ਲਾੜਿਆਂ ਖਿਲਾਫ ਸਖਤੀ ਵਰਤਣ ਦੇ ਰੌਂਅ ਵਿੱਚ ਹੈ। ਮਹਿਲਾ ਕਮਿਸ਼ਨ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਿਆ ਹੈ। ਮਹਿਲਾ ਕਮਿਸ਼ਨ ਨੂੰ ਉਮੀਦ ਹੈ ਕਿ ਪਤਨੀਆਂ ਨੂੰ ਪੰਜਾਬ ਛੱਡ ਵਿਦੇਸ਼ ਬੈਠੇ ਲਾੜਿਆਂ ਖਿਲਾਫ ਕਾਰਵਾਈ ਲਈ ਸਖਤ ਕਾਨੂੰਨ ਬਣੇਗਾ। ਪ੍ਰਧਾਨ ਮੰਤਰੀ ਨੇ ਵੱਖਰਾ ਕਾਨੂੰਨ ਬਣਾਉਣ ਦਾ ਭਰੋਸਾ ਦਿੱਤਾ ਹੈ।
- - - - - - - - - Advertisement - - - - - - - - -