ਮੋਹਾਲੀ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੋਮਲ ਮਿੱਤਲ ਆਈਏਐਸ ਵੱਲੋ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਗ੍ਰੇਟ ਮੈਪਲ ਇੰਮੀਗ੍ਰੇਸ਼ਨ ,ਐਸਸੀਐਫ ਨੰ.106,ਦੂਜੀ ਮੰਜਿਲ, ਨੇੜੇ ਇੰਡਸ ਹਸਪਤਾਲ, ਫੇਜ਼-3-ਬੀ-2 ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਰੱਦ ਕਰ ਦਿੱਤਾ ਗਿਆ ਹੈ ।

  
 
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰੇਟ ਮੈਪਲ ਇੰਮੀਗ੍ਰੇਸ਼ਨ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਮਾਰਚ 2024 ਤੱਕ ਸੀ । ਉਨ੍ਹਾਂ ਦੱਸਿਆ ਕਿ ਲਾਇਸੰਸੀ ਵੱਲੋਂ ਆਪਣਾ ਦਫਤਰੀ ਪਤਾ ਪੱਕੇ ਤੌਰ 'ਤੇ ਮੋਹਾਲੀ ਦੀ ਥਾਂ 'ਤੇ ਫਿਰੋਜ਼ਪੁਰ ਵਿਖੇ ਤਬਦੀਲ ਕਰਨ ਉਪਰੰਤ ਲਾਇਸੰਸ ਵਿੱਚ ਅਪਡੇਟ ਕਰਨ ਦੀ ਬੇਨਤੀ ਕੀਤੀ ਸੀ ।

ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ 2012 ਦੇ ਰੂਲ-5 ਤਹਿਤ ਲਾਇਸੰਸੀ ਆਪਣੇ ਮੁੱਖ ਦਫ਼ਤਰ ਦੀ ਦੂਜੀ ਬ੍ਰਾਂਚ ਕਿਸੇ ਵੀ ਹੋਰ ਜ਼ਿਲ੍ਹੇ ਵਿੱਚ ਖੋਲ੍ਹਦਾ ਹੈ ਤਾਂ ਉਸਨੂੰ ਉਸ ਜ਼ਿਲ੍ਹੇ 'ਚੋਂ ਨਵਾਂ ਲਾਇਸੰਸ ਲੈਣ ਦੀ ਜ਼ਰੂਰਤ ਨਹੀ ਪ੍ਰੰਤੂ ਇਸ ਜ਼ਿਲ੍ਹੇ ਦੇ ਲਾਇਸੰਸੀ ਵੱਲੋਂ ਆਪਣਾ ਦਫਤਰ ਬੰਦ ਕਰਕੇ ਦੂਜੇ ਜ਼ਿਲ੍ਹੇ ਵਿੱਚ ਖੋਲ੍ਹਣਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਰੂਲ ਨੂੰ ਕਵਰ ਨਹੀ ਹੁੰਦਾ ਹੈ। ਇਸ ਤਰ੍ਹਾਂ ਲਾਇਸੰਸੀ ਵੱਲੋਂ ਐਕਟ,ਰੂਲਜ਼,ਲਾਇਸੰਸ ਦੀਆਂ ਧਰਾਵਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਬਾਰੇ ਲਾਇਸੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ । 

ਉਨ੍ਹਾਂ ਦੱਸਿਆ ਫਰਮ ਦੇ ਪਾਟਨਰ ਦੇ ਬਿਆਨ ਦੇ ਅਨੁਸਾਰ ਫਰਮ ਦਾ ਕੰਮ ਨਾ ਚੱਲਣ ਕਰਕੇ ਉਨ੍ਹਾਂ ਨੇ ਦਫਤਰ ਪਲਾਟ ਨੰ: ਈ 328 ਫੇਜ਼ 8 ਏ ਸੈਕਟਰ 75 ਮੋਹਾਲੀ ਵਿਖੇ ਤਬਦੀਲ ਕੀਤਾ ਗਿਆ ਸੀ ਪ੍ਰੰਤੂ ਇਸ ਜਗ੍ਹਾ  ਵੀ ਕੰਮ ਨਾ ਹੋਣ ਕਾਰਨ ਉਸਨੇ ਫਰਮ ਦਾ ਦਫ਼ਤਰ ਫਿਰੋਜ਼ਪੁਰ ਵਿਖੇ ਪੱਕੇ ਤੌਰ ਤੇ ਤਬਦੀਲ ਕਰ ਲਿਆ ਸੀ । ਉਨ੍ਹਾਂ ਦੱਸਿਆ ਇਸ ਜਗ੍ਹਾਂ ਵੀ ਲਗਾਤਾਰ ਦਫਤਰ ਬੰਦ ਰਹਿਣ ਕਾਰਨ ਉਹ ਕੰਮ ਨਹੀ ਕਰ ਸਕਿਆ ।  

 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਲਾਇਸੰਸੀ ਵੱਲੋਂ ਤਿੰਨ ਮਹੀਨਿਆ ਤੱਕ ਲਗਾਤਾਰ ਸਮੇਂ ਲਈ ਟ੍ਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਉਕਤ ਲਾਇਸੰਸ ਨੂੰ ਤੁਰੰਤ ਅਸਰ ਨਾਲ ਰੱਦ ਕੀਤਾ ਗਿਆ ਹੈ। ਉਨਾਂ ਕਿਹਾ ਐਕਟ,ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸ, ਫਰਮ ਦੇ ਪਾਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜਿੰਮੇਵਾਰ ਹੋਣਗੇ ।