ਚੰਡੀਗੜ੍ਹ: ਮੰਗਲਵਾਰ ਪੰਜਾਬ ਲਈ ਕਾਫੀ ਘਾਤਕ ਸਾਬਿਤ ਹੋਇਆ।ਇੱਥੇ ਇੱਕ ਦਿਨ ਵਿੱਚ ਹੀ 173 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।ਜਦਕਿ 7601 ਹੋਰ ਲੋਕ ਇਸ ਮਾਰੂ ਵਾਇਰਸ ਦੇ ਲਪੇਟ ਵਿੱਚ ਆ ਗਏ ਹਨ।ਜ਼ਿਲ੍ਹਾ ਲੁਧਿਆਣਾ ਅਤੇ ਬਠਿੰਡਾ ਵਿੱਚ ਕੋਰੋਨਾ ਦੇ ਕਹਿਰ ਵੇਖਣ ਨੂੰ ਮਿਲਿਆ ਹੈ।ਇੱਥੇ ਸਭ ਤੋਂ ਵੱਧ 20-20 ਮੌਤਾਂ 24 ਘੰਟਿਆਂ 'ਚ ਹੋਈਆਂ ਹਨ।ਇਸ ਸਮੇਂ ਪੰਜਾਬ ਵਿੱਚ ਕੁੱਲ੍ਹ 61935 ਐਕਟਿਵ ਮਰੀਜ਼ ਹਨ। ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 9645 ਹੋ ਗਈ ਹੈ।8034 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 231 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 327976 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਤੋਂ ਪਹਿਲਾਂ ਐਤਵਾਰ ਅਤੇ ਸੋਮਵਾਰ ਨੂੰ ਸਭ ਤੋਂ ਵੱਧ 157 ਮੌਤਾਂ ਹੋਈਆਂ ਸੀ।
ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -16, ਬਰਨਾਲਾ -3, ਬਠਿੰਡਾ -20,ਫਰੀਦਕੋਟ -6, ਫਾਜ਼ਿਲਕਾ -10, ਫਿਰੋਜ਼ਪੁਰ -6, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ -5, ਹੁਸ਼ਿਆਰਪੁਰ -6, ਜਲੰਧਰ -8,
ਲੁਧਿਆਣਾ -20, ਕਪੂਰਥਲਾ -4, ਮਾਨਸਾ -2, ਮੋਗਾ 3, ਐਸ.ਏ.ਐਸ.ਨਗਰ -12, ਮੁਕਤਸਰ -8, ਪਠਾਨਕੋਟ -6, ਪਟਿਆਲਾ -16, ਰੋਪਸਰ -5, ਸੰਗਰੂਰ -10, ਐਸ.ਬੀ.ਐਸ.ਨਗਰ 1, ਅਤੇ ਤਰਨਤਾਰਨ -4 ਲੋਕਾਂ ਦੀ ਮੌਤ ਹੋਈ ਹੈ।
ਪੰਜਾਬ ਵਿੱਚ ਹੁਣ ਤੱਕ 7443337 ਸੈਂਪਲ ਲਏ ਗਏ ਹਨ।ਅੱਜ 65777 ਨਮੁਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪੌਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 399556 ਹੋ ਗਈ ਹੈ।ਭਾਰਤ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ।ਪੰਜਾਬ 'ਚ ਵੀ ਕੋਰੋਨਾ ਖਤਰਨਾਕ ਰੂਪ ਧਾਰ ਰਿਹਾ ਹੈ।
ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ ਅਤੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।ਕੈਪਟਨ ਅਮਰਿੰਦਰ ਸਿੰਘ ਲੌਕਡਾਊਨ ਦੇ ਪੱਖ ਵਿੱਚ ਨਹੀਂ ਹਨ ਪਰ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਹਲਾਤ ਨਹੀਂ ਸੁਧਰੇ ਤਾਂ ਉਹ ਪੰਜਾਬ ਵਿੱਚ ਵੀ ਮੁਕੰਮਲ ਲੌਕਡਾਊਨ ਲਾਉਣ ਲਈ ਮਜ਼ਬੂਰ ਹੋ ਜਾਣਗੇ।ਹੁਣ ਦੇਖਣਾ ਇਹ ਹੋਏਗਾ ਕੈਪਟਨ ਸਰਕਾਰ ਇਨ੍ਹਾਂ ਚੁਣੌਤੀ ਭਰੇ ਹਲਾਤਾਂ ਨਾਲ ਕਿੰਝ ਨਜਿੱਠਦੀ ਹੈ।ਉੱਧਰ ਚੰਡੀਗੜ੍ਹ ਵਿੱਚ ਪਿੱਛਲੇ 24 ਘੰਟਿਆਂ ਦੌਰਾਨ 780 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 11 ਲੋਕਾਂ ਦੀ ਮੌਤ ਹੋ ਗਈ ਹੈ।