ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਸੀਨੀਅਰ ਲੀਡਰਾਂ ਨੇ ਮੰਗ ਕੀਤੀ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਚੁਰਾਹੇ ਵਿੱਚ ਖੜ੍ਹਾ ਕਰ ਕੇ ਗੋਲ਼ੀ ਮਾਰੀ ਜਾਣੀ ਚਾਹੀਦੀ ਹੈ, ਪਰ ਇਸ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਹੋਵੇ। ਫ਼ਰੀਦਕੋਟ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਦਾ ਹੀ ਬੇਅਦਬੀਆਂ ਦਾ ਵਿਰੋਧ ਕਰਦੀ ਆਈ ਹੈ ਪਰ ਮੌਜੂਦਾ ਸਰਕਾਰ ਦੀ ਐਸਆਈਟੀ ਦਬਾਅ ਹੇਠ ਕੰਮ ਕਰਦੀ ਹੈ।
ਮਲੂਕਾ ਨੇ ਦੋਸ਼ ਲਾਇਆ ਕਿ ਐਸਆਈਟੀ ਦੇ ਮੁਖੀ ਕੁਝ ਨਹੀਂ ਬੋਲ ਰਹੇ ਪਰ ਉਨ੍ਹਾਂ ਦਾ ਜੂਨੀਅਰ ਕੁੰਵਰ ਵਿਜੈ ਪ੍ਰਤਾਪ ਪ੍ਰੈੱਸ ਵਿੱਚ ਸਾਰੀ ਜਾਂਚ ਦਾ ਖੁਲਾਸਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਕਿਸੇ ਵੀ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਨਾ ਕਿ ਉਨ੍ਹਾਂ ਤੋਂ ਕਰਵਾਈ ਜਾਵੇ, ਜੋ ਨਾਲ ਬੈਠ ਸ਼ਰਾਬ ਪੀਂਦਾ ਹੋਵੇ।
ਲੋਕ ਸਭਾ ਉਮੀਦਵਾਰ ਬਣਨ ਮਗਰੋਂ ਰਣੀਕੇ ਆਪਣੇ ਹਲਕੇ ਦੇ ਅਕਾਲੀ ਵਿਧਾਇਕਾਂ ਤੇ ਇੰਚਾਰਜਾਂ ਨਾਲ ਅੱਜ ਇੱਥੇ ਬਾਬਾ ਫ਼ਰੀਦ ਦੇ ਟਿੱਲੇ 'ਤੇ ਨਤਮਸਤਕ ਹੋਣ ਲਈ ਪਹੁੰਚੇ ਸਨ। ਇੱਥੇ ਪਹੁੰਚੇ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੁਕਾਬਲਾ ਸਿਰਫ ਕਾਂਗਰਸ ਦੇ ਮੁਹੰਮਦ ਸਦੀਕ ਨਾਲ ਹੈ, ਜਦਕਿ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਕਤ ਹੋਰ ਸੀ ਤੇ ਹਵਾ ਸੀ ਜੋ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਚੁਣੇ ਗਏ। ਹੁਣ ਉਸੇ ਹਵਾ ਵਿੱਚ 'ਆਪ' ਉੱਡ ਗਈ ਤੇ ਹੁਣ ਉਸ ਦਾ ਕੋਈ ਵਜੂਦ ਨਹੀਂ। ਮਲੂਕਾ ਨੇ ਭਗਵੰਤ ਮਾਨ ਨੂੰ ਡਰਮੇਬਾਜ਼ ਦੱਸਦੇ ਹੋਏ ਕਿਹਾ ਕਿ ਉਹ ਪੈਸੇ ਇਕੱਠੇ ਕਰਨ ਲਈ ਪੇਟੀਐਮ ਦੀ ਵਰਤੋਂ ਕਰ ਰਿਹਾ ਹੈ।
ਬੇਅਦਬੀ ਦੇ ਦੋਸ਼ੀਆਂ ਨੂੰ ਚੌਕ 'ਚ ਖੜ੍ਹਾ ਕੇ ਮਾਰੋ ਗੋਲ਼ੀ, ਫ਼ਰੀਦਕੋਟ ਦੇ ਮੈਦਾਨ 'ਚ ਰਣੀਕੇ ਤੇ ਮਲੂਕਾ ਦਾ ਐਲਾਨ
ਏਬੀਪੀ ਸਾਂਝਾ
Updated at:
08 Apr 2019 02:30 PM (IST)
ਮਲੂਕਾ ਨੇ ਦੋਸ਼ ਲਾਇਆ ਕਿ ਐਸਆਈਟੀ ਦੇ ਮੁਖੀ ਕੁਝ ਨਹੀਂ ਬੋਲ ਰਹੇ ਪਰ ਉਨ੍ਹਾਂ ਦਾ ਜੂਨੀਅਰ ਕੁੰਵਰ ਵਿਜੈ ਪ੍ਰਤਾਪ ਪ੍ਰੈੱਸ ਵਿੱਚ ਸਾਰੀ ਜਾਂਚ ਦਾ ਖੁਲਾਸਾ ਕਰ ਰਿਹਾ ਹੈ।
- - - - - - - - - Advertisement - - - - - - - - -