ਬਰਨਾਲਾ: ਅੱਜ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੀ ਅਨਾਜ ਮੰਡੀ ਵਿੱਚ 2 ਆੜਤੀਆਂ ਵਿੱਚ ਆਪਸੀ ਝਗੜੇ ਦੇ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਹੈ।ਇਸ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਗੰਭੀਰ ਜ਼ਖਮੀ ਹੋਇਆ ਹੈ।ਉਸਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।ਘਟਨਾ ਮਗਰੋਂ ਮੁਲਜ਼ਮ ਫਰਾਰ ਹੈ।ਜਾਣਕਾਰੀ ਮੁਤਾਬਿਕ ਆੜ੍ਹਤੀਏ ਸਤੀਸ਼ ਰਾਜ ਨੇ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਸੀ ਜਿਸ ਵਿੱਚ ਜਗਦੀਸ਼ ਚੰਦ ਆੜਤੀਆ ਗੰਭੀਰ  ਰੂਪ  ਵਿੱਚ  ਜਖ਼ਮੀ ਹੋ ਗਿਆ।ਜ਼ਖਮੀ ਦੀ ਗੰਭੀਰ  ਹਾਲਤ ਨੂੰ ਵੇਖਦੇ ਹੋਏ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ।



ਦਰਅਸਲ ਇੱਕ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਮੰਡੀ ਦੇ ਫਡ ਉੱਤੇ ਉਤਾਰ ਰਿਹਾ ਸੀ। ਦੋ ਆੜਤੀਆਂ ਵਿੱਚ ਫਡ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਹ ਬਹਿਸ ਝੜਪ ਵਿੱਚ ਤਬਦੀਲ ਹੋ ਗਈ।ਘਟਨਾ ਦੇ ਟਾਇਮ ਉੱਤੇ ਹਾਜ਼ਰ ਪ੍ਰਤੱਖਦਰਸ਼ੀ ਕਿਸਾਨ ਨੇ ਸਾਰੀ ਘਟਨਾ  ਦੇ ਬਾਰੇ ਵਿੱਚ ਬਿਆਨ ਕੀਤਾ ਕਿ ਝੋਨਾ ਨੂੰ ਫਡ ਉੱਤੇ ਉਤਾਰਨ ਨੂੰ ਲੈ ਕੇ ਦੋਵੇਂ ਆੜਤੀਆਂ ਵਿੱਚ ਜਿਦ ਬਹਿਸ ਹੋਈ ਅਤੇ ਉਸ ਵਿੱਚ ਸਤੀਸ਼ ਰਾਜ ਨੇ ਗ਼ੁੱਸੇ ਵਿੱਚ ਆਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੂਜੇ ਆੜਤੀਏ ਦੇ ਇੱਕ ਗੋਲੀ ਵੱਖੀ ਵਿੱਚ ਲੱਗੀ ਅਤੇ ਦੋ ਗੋਲੀਆਂ ਹੱਥ ਵਿੱਚ ਲੱਗੀਆਂ ਹਨ।ਘਟਨਾ ਮਗਰੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।


 


ਡਿਊਟੀ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਬਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਝੋਨਾ ਉਤਾਰਨ ਨੂੰ ਲੈ ਕੇ ਦੋ ਆੜ੍ਹਤੀਆਂ ਵਿੱਚ ਝਗੜਾ ਹੋ ਗਿਆ, ਜਿਸ ਵਿੱਚ ਇੱਕ ਨੇ ਦੂਜੇ ਆੜ੍ਹਤੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਗਦੀਸ਼ ਚੰਦਰ ਦੀ ਲੱਤ ਵਿੱਚ ਇੱਕ ਗੋਲੀ ਲੱਗੀ ਅਤੇ ਦੋ ਗੋਲੀਆਂ ਹੱਥ 'ਚ ਲੱਗੀਆਂ ਹਨ। ਜ਼ਖਮੀ ਆੜ੍ਹਤੀਏ ਨੂੰ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ