Punjab News: ਪੰਜਾਬ ਦੇ ਨਕੋਦਰ ਬੱਸ ਸਟੈਂਡ ’ਚ ਚੱਲੀਆਂ ਗੋਲੀਆਂ, ਬਦਮਾਸ਼ਾਂ ਨੇ ਕੀਤਾ ਅਜਿਹਾ ਕਾਰਾ; ਲੋਕਾਂ ’ਚ ਫੈਲੀ ਦਹਿਸ਼ਤ...
Nakodar News: ਪੰਜਾਬ ਦੇ ਨਕੋਦਰ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬੇਖੌਫ਼ ਲੁਟੇਰੇ ਬੀਤੀ ਸ਼ਾਮ ਨਕੋਦਰ ਬੱਸ ਸਟੈਂਡ ਅੰਦਰ ਗੋਲੀ ਚਲਾ ਕੇ ਇੱਕ ਨੌਜਵਾਨ ...

Nakodar News: ਪੰਜਾਬ ਦੇ ਨਕੋਦਰ ਸ਼ਹਿਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬੇਖੌਫ਼ ਲੁਟੇਰੇ ਬੀਤੀ ਸ਼ਾਮ ਨਕੋਦਰ ਬੱਸ ਸਟੈਂਡ ਅੰਦਰ ਗੋਲੀ ਚਲਾ ਕੇ ਇੱਕ ਨੌਜਵਾਨ ਤੋਂ ਮੋਟਰਸਾਈਕਲ ਖੋਹ ਕੇ ਸ਼ਰੇਆਮ ਫਰਾਰ ਹੋ ਗਏ। ਉਕਤ ਗੋਲੀ ਦੀ ਵਾਰਦਾਤ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬੱਸ ਸਟੈਂਡ ਅੰਦਰ ਸਵਾਰੀਆਂ ’ਚ ਹਫੜਾ-ਦਫੜੀ ਮੱਚ ਗਈ। ਉਧਰ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਓਂਕਾਰ ਸਿੰਘ ਬਰਾੜ, ਸਿਟੀ ਥਾਣਾ ਮੁਖੀ ਹਰਮਿੰਦਰ ਸਿੰਘ, ਸਦਰ ਥਾਣਾ ਮੁਖੀ ਦਿਲਬਾਗ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਯੁਸ਼ਾਂਤ ਗੋਇਲ ਪੁੱਤਰ ਨਰਿੰਦਰ ਗੋਇਲ ਵਾਸੀ ਸਬਜ਼ੀ ਮੰਡੀ ਨਕੋਦਰ ਨੇ ਦੱਸਿਆ ਕਿ ਉਹ ਅੱਜ ਸ਼ਾਮ ਕਰੀਬ 7 ਵਜੇ ਆਪਣੇ ਦੋਸਤ ਪ੍ਰਿੰਸ ਨਾਲ ਮੋਟਰਸਾਈਕਲ ਨੰਬਰ ਪੀ ਬੀ-24ਸੀ ਸੀ-8701 ਸਪਲੈਂਡਰ ਤੇ ਬੱਸ ਸਟੈਂਡ ਤੋਂ ਸਾਮਾਨ ਲੈਣ ਆਏ ਸਨ। ਇਸ ਦੌਰਾਨ ਜਦੋਂ ਉਹ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਦੋ ਅਣਪਛਾਤੇ ਨੌਜਵਾਨ ਆਏ ਤੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹਣ ਲੱਗੇ। ਜਦੋਂ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਅਚਾਨਕ ਥੱਲੇ ਜ਼ਮੀਨ ਤੇ ਫਾਇਰ ਕਰ ਦਿੱਤਾ। ਉਪਰੰਤ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਗੋਲੀ ਚੱਲਣ ਕਾਰਨ ਬੱਸ ਸਟੈਂਡ ’ਚ ਭਗਦੜ ਮਚ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਗੋਲੀ ਚੱਲੀ ਉਸ ਸਮੇਂ ਬੱਸ ਸਟੈਂਡ ਅੰਦਰ ਕਾਫੀ ਸਵਾਰੀਆਂ ਦੀ ਭੀੜ ਸੀ।
‘ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ
ਇਸ ਸਬੰਧੀ ਮੌਕੇ ਤੇ ਪਹੁੰਚੇ ਡੀ. ਐੱਸ. ਪੀ. ਨਕੋਦਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾਵੇਗਾ। ਘਟਨਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























