ਗੁਰਦਾਸਪੁਰ: ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਮਨਦੀਪ ਸਿੰਘ ਬਾਜਵਾ ਦਾ ਅੱਜ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਪਿੰਡ ਚੱਠਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੰਪੂਰਨ ਕੀਤੇ ਗਏ। ਸ਼ਹੀਦ ਦੇ ਅੰਤਿਮ ਅਰਦਾਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਸਪੀਕਰ ਰਾਣਾ ਕੇਪੀ ਵੀ ਮਜ਼ੂਦ ਰਹੇ।
ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਦੇ ਨਾਂ 'ਤੇ ਸਟੇਡੀਅਮ, ਗੇਟ, ਸਕੂਲ ਦਾ ਨਾਂ ਰੱਖਿਆ ਜਾਏਗਾ। ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਤੇ ਨੌਕਰੀ ਦਾ ਐਲਾਨ ਕੀਤਾ। ਅੱਜ ਸੀਐਮ ਵੱਲੋਂ 5 ਲੱਖ ਰੁਪਏ ਦਾ ਚੈੱਕ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਗਿਆ।
ਇਸ ਮੌਕੇ ਸ਼ਹੀਦ ਮਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਤੇ ਭਰਾ ਜਗਰੂਪ ਸਿੰਘ ਨੇ ਕਿਹਾ ਬਹੁਤ ਮਾਣ ਹੈ ਕਿ ਮਨਦੀਪ ਦੇਸ਼ ਲਈ ਸ਼ਹੀਦੀ ਪਾ ਕੇ ਗਿਆ ਹੈ। ਸ਼ਹੀਦ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਅੱਜ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਸੀ। ਪੰਜਾਬ ਦੇ ਸੀਐਮ ਚਰਨਜੀਤ ਚੰਨੀ ਸ਼ਮਲ ਹੋਏ। ਉਨ੍ਹਾਂ ਨੇ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਵੀ ਦੇਸ਼ ਦੀ ਸੇਵਾ ਲਈ ਭੇਜਾਂਗੀ।
ਸ਼ਹੀਦ ਮਨਦੀਪ ਸਿੰਘ ਦੀ ਯੂਨਿਟ ਵਿੱਚ ਰਹਿ ਚੁੱਕੇ ਹੌਲਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਤੇ ਦੁੱਖ ਵੀ ਹੈ ਕਿ ਸਾਡਾ ਦੋਸਤ ਮਨਦੀਪ ਸਿੰਘ ਦੁਨੀਆ ਤੋਂ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਨਦੀਪ ਸਿੰਘ ਨੂੰ ਪਿਆਰ ਨਾਲ ਮੈਂਡੀ ਕਹਿੰਦੇ ਸੀ। ਮਨਦੀਪ ਸਿੰਘ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਸੀ। ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦਾ ਸੀ। ਉਸ ਵਿੱਚ ਦੇਸ਼ ਭਗਤੀ ਵੀ ਬਹੁਤ ਜ਼ਿਆਦਾ ਸੀ।
ਉੱਥੇ ਹੀ ਸ਼ਹੀਦ ਪਰਿਵਾਰ ਸਮਿਤੀ ਦੇ ਜਨਰਲ ਸਕੱਤਰ ਕੁੰਵਰ ਵਿੱਕੀ ਨੇ ਕਿਹਾ ਕਿ ਸਾਨੂੰ ਸ਼ਹੀਦ ਮਨਦੀਪ ਸਿੰਘ 'ਤੇ ਬਹੁਤ ਮਾਣ ਹੈ। ਉਹ ਕਹਿੰਦਾ ਹੁੰਦਾ ਸੀ ਕਿ ਮੇਰੇ ਪਿੰਡ ਵਿੱਚ ਕੋਈ ਵੀ ਸ਼ਹੀਦ ਦਾ ਗੇਟ ਨਹੀਂ ਹੈ।
ਇਹ ਵੀ ਪੜ੍ਹੋ: ਔਰਤ ਨੇ ਦੱਸੀਆਂ ਅਜਿਹੀਆਂ ਨੌਕਰੀਆਂ ਜਿਨ੍ਹਾਂ 'ਚ ਬਗੈਰ ਡਿਗਰੀ ਤੁਸੀਂ ਕਮਾ ਸਕਦੇ ਸਾਲ 'ਚ 60 ਲੱਖ ਰੁਪਏ! ਜਾਣੋ ਸਾਰੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/