ਗੁਰਦਾਸਪੁਰ: ਅੱਜ ਗੁਰਦਾਸਪੁਰ ਵਿੱਚ ਸੀਐਮ ਚਰਨਜੀਤ ਚੰਨੀ ਨੂੰ ਅਜੀਬ ਹਾਲਾਤ ਦਾ ਸਾਹਮਣਾ ਕਰਨਾ ਪਿਆ। ਉਹ ਗੁਰਦਾਸਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਪਰ ਪੰਡਾਲ ਖਾਲੀ ਹੋਣ ਦੀ ਖ਼ਬਰ ਸੁਣ ਕੇ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ। 

ਮੁੱਖ ਮੰਤਰੀ ਚੰਨੀ ਨੇ 12 ਵਜੇ ਰੈਲੀ ਵਿੱਚ ਪਹੁੰਚਣਾ ਸੀ। ਮੁੱਖ ਮੰਤਰੀ ਸਮੇਂ ਸਿਰ ਪਹੁੰਚ ਗਏ ਪਰ ਪੰਡਾਲ ਵਿੱਚ ਕੁਰਸੀਆਂ ਖਾਲੀ ਸਨ। ਇਸ ਦੀ ਖਬਰ ਮਿਲਦਿਆਂ ਹੀ ਮੁੱਖ ਮੰਤਰੀ ਚੰਨੀ ਰੈਲੀ ਵਿੱਚ ਜਾਣ ਦੀ ਬਜਾਏ ਹੈਲੀਪੈਡ ਤੋਂ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ।

ਕਾਂਗਰਸ ਵੱਲੋਂ ਗੁਰਦਾਸਪੁਰ ਦਾਣਾ ਮੰਡੀ ਵਿਖੇ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਪਹੁੰਚੇ। ਇਹ ਸਮਾਗਮ ਦਾ ਸਮਾਂ ਸਵੇਰੇ 11 ਵਜੇ ਸੀ ਤੇ ਮੁੱਖ ਮੰਤਰੀ ਨੇ 12 ਵਜੇ ਪਹੁੰਚਣਾ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਸਹੀ ਸਮੇਂ ਉੱਪਰ ਕ੍ਰਿਸਮਿਸ ਸਮਾਗਮ ਵਿੱਚ ਪਹੁੰਚੇ ਤਾਂ ਉੱਥੇ ਪੰਡਾਲ ਖਾਲੀ ਸੀ। ਇਸ ਦੀ ਖਬਰ ਮਿਲਦਿਆਂ ਹੀ ਉਹ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਰਵਾਨਾ ਹੋ ਗਏ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਲੁਧਿਆਣਾ ਦਾ ਵੀ ਦੌਰਾ ਕੀਤਾ। ਉਹ ਅੱਜ ਦੋ ਵਜੇ ਦੇ ਕਰੀਬ ਲੁਧਿਆਣਾ ਪੁੱਜੇ ਤੇ ਉਨ੍ਹਾਂ ਨੇ ਕਰਨੈਲ ਸਿੰਘ ਨਗਰ ਨੇੜੇ ਬਣਨ ਵਾਲੇ ਅਟਲ ਅਪਾਰਟਮੈਂਟ ਦੀ ਇਮਾਰਤ ਦਾ ਉਦਘਾਟਨ ਕੀਤਾ। ਇੱਥੇ ਬਹੁਮੰਜ਼ਲੀ ਫਲੈਟ ਬਣਾਏ ਜਾਣੇ ਹਨ। ਉਨ੍ਹਾਂ ਨਾਲ ਇਸ ਸਮੇਂ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਤੇ ਹੋਰ ਕਈ ਕਾਂਗਰਸੀ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਏਐਨਐਮ ਵਰਕਰਾਂ ਨੇ ਘੇਰੀ ਓਪੀ ਸੋਨੀ ਦੀ ਰਿਹਾਇਸ਼, ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ

 

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

 

 

 

 

https://apps.apple.com/in/app/abp-live-news/id811114904