ਪੜਚੋਲ ਕਰੋ

Gurdaspur ਐਨਕਾਊਂਟਰ ਮਾਮਲੇ 'ਚ ਮ੍ਰਿਤਕ ਰਣਜੀਤ ਸਿੰਘ ਦੀ ਮਾਂ ਪਹੁੰਚੀ ਹਾਈ ਕੋਰਟ , ਮਾਮਲੇ ਦੀ CBI ਜਾਂ ਰਿਟਾਰਡ ਜੱਜ ਤੋਂ ਜਾਂਚ ਦੀ ਮੰਗ 

Gurdaspur Encounter Case: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਦਾਸਪੁਰ ਦੇ ਆਦੀਆਂ ਪੁਲਿਸ ਚੌਕੀ ਵਿਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਆਰੋਪ ਵਿਚ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਸਵੈ-ਮੋਟੋ ਨੋਟਿਸ ਲਿਆ ਹੈ।

Gurdaspur Encounter Case: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰਦਾਸਪੁਰ ਦੇ ਆਦੀਆਂ ਪੁਲਿਸ ਚੌਕੀ ਵਿਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਆਰੋਪ ਵਿਚ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਸਵੈ-ਮੋਟੋ ਨੋਟਿਸ ਲਿਆ ਹੈ। ਇਸ ਦੌਰਾਨ ਮ੍ਰਿਤਕ ਰਣਜੀਤ ਸਿੰਘ ਦੀ ਮਾਂ ਸੁਖਜਿੰਦਰ ਕੌਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸਾਬਕਾ ਜੱਜ ਜਾਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ਦੀ ਸੁਣਵਾਈ ਕੱਲ੍ਹ ਹੋਵੇਗੀ। 

ਇਸ ਮੁਕਾਬਲੇ ਨੂੰ ਲੈ ਕੇ ਮ੍ਰਿਤਕ ਰਣਜੀਤ ਸਿੰਘ ਦਾ ਪਰਿਵਾਰ ਲਗਾਤਾਰ ਸਵਾਲ ਉਠਾ ਰਿਹਾ ਹੈ ਅਤੇ ਉਨ੍ਹਾਂ ਨੇ ਅਜੇ ਤੱਕ ਨੌਜਵਾਨ ਦਾ ਅੰਤਿਮ ਸਸਕਾਰ ਵੀ ਨਹੀਂ ਕੀਤਾ। ਪਰਿਵਾਰ ਨੇ ਆਰੋਪ ਲਾਇਆ ਹੈ ਕਿ ਇਹ ਇਕ ਫਰਜ਼ੀ ਮੁਕਾਬਲਾ ਸੀ। ਅਦਾਲਤ ਨੇ ਡੀਜੀਪੀ ਗੌਰਵ ਯਾਦਵ ਨੂੰ ਇਸ ਮਾਮਲੇ ਵਿਚ ਆਪਣਾ ਜਵਾਬ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। 

22 ਫਰਵਰੀ ਨੂੰ ਕੀ ਹੋਇਆ ਸੀ?

22 ਫਰਵਰੀ ਨੂੰ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਪਿੰਡ ਵਿੱਚ ਇੱਕ ਪੁਲਿਸ ਚੌਕੀ 'ਤੇ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਰੇ ਗਏ ਲੋਕਾਂ ਵਿੱਚ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਕਾਂਸਟੇਬਲ ਅਸ਼ੋਕ ਕੁਮਾਰ ਸ਼ਾਮਲ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਦੁਆਰਾ ਕਰਵਾਇਆ ਗਿਆ ਸੀ।

ਤਿੰਨ ਨੌਜਵਾਨਾਂ ਨੂੰ ਲਗਭਗ 20,000 ਰੁਪਏ ਦਾ ਲਾਲਚ ਦਿੱਤਾ ਗਿਆ ਸੀ। ਇਸ ਮਾਮਲੇ ਦਾ ਮੁੱਖ ਆਰੋਪੀ 19 ਸਾਲਾ ਰਣਜੀਤ ਸਿੰਘ, ਜੋ ਆਦੀਆਂ ਪਿੰਡ ਦਾ ਰਹਿਣ ਵਾਲਾ ਸੀ। ਉਸਨੂੰ 25 ਫਰਵਰੀ ਨੂੰ ਪੁਰਾਣਾਸ਼ਾਲਾ ਖੇਤਰ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸਨੇ ਫਾਇਰਿੰਗ ਕੀਤੀ ਸੀ , ਜਿਸ ਦੇ ਜਵਾਬ 'ਚ ਪੁਲਿਸ ਨੇ ਗੋਲੀ ਚਲਾਈ।

ਪੁਲਿਸ ਨੇ ਦੂਜੇ ਆਰੋਪੀ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਤੀਜੇ ਇੰਦਰਜੀਤ ਸਿੰਘ ਨੂੰ ਬਾਅਦ ਵਿੱਚ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ, ਇਸ ਮਾਮਲੇ ਨੇ ਵਿਵਾਦ ਪੈਦਾ ਕਰ ਦਿੱਤਾ। ਰਣਜੀਤ ਸਿੰਘ ਦੇ ਪਰਿਵਾਰ ਦਾ ਆਰੋਪ ਹੈ ਕਿ ਇਹ ਇੱਕ ਫਰਜ਼ੀ ਮੁਕਾਬਲਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਨੂੰ ਉਸਦੇ ਘਰੋਂ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਉਸਨੂੰ ਮਾਰ ਦਿੱਤਾ। ਪਰਿਵਾਰ ਨੇ ਇਹ ਵੀ ਕਿਹਾ ਕਿ ਇਕੇ ਵਿੱਚੋਂ ਸੀਸੀਟੀਵੀ ਕੈਮਰੇ ਹਟਾ ਦਿੱਤੇ ਗਏ ਹਨ ਅਤੇ ਸਹੀ ਪੋਸਟਮਾਰਟਮ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Tarn Taran Murder : ਦਿਨ ਦਿਹਾੜੇ ਘਰ ਦੇ ਬਾਹਰ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ 
Tarn Taran Murder : ਦਿਨ ਦਿਹਾੜੇ ਘਰ ਦੇ ਬਾਹਰ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ 
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Advertisement

ਵੀਡੀਓਜ਼

ED ਰੇਡਾਂ ‘ਤੇ ਚੀਮਾ ਦਾ ਧਮਾਕੇਦਾਰ ਬਿਆਨ — BJP ‘ਤੇ ਸਿੱਧਾ ਵਾਰ
ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਅੱਗ ਨਾਲ ਸੁਆਹ ਹੋਈ ਕਣਕ, ਪਰ ਲੀਡਰਾਂ ਦੀ ਸਿਆਸਤ ਚਮਕੀ
ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ
Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 
Chandigarh News: ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
ਚੰਡੀਗੜ੍ਹ ਦੇ ਏਲਾਂਤੇ ਮਾਲ ਦੇ ਫੂਡ ਕੋਰਟ 'ਚ ਮੱਚਿਆ ਹੰਗਾਮਾ, ਖਾਣੇ 'ਚੋਂ ਸੁੰਡੀ ਨਿਕਲੀ; ਗਾਹਕ ਨੇ ਵੀਡੀਓ ਬਣਾ ਖੁਰਾਕ ਅਤੇ ਸੁਰੱਖਿਆ ਵਿਭਾਗ ਨੂੰ ਭੇਜਿਆ...
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Sangrur Accident News : ਭੈਣ ਦੇ ਅੰਤਿਮ ਸਸਕਾਰ 'ਤੇ ਜਾ ਰਹੇ ਭਰਾ ਦੀ ਮੌਤ , ਸੰਗਰੂਰ ਬਾਈਪਾਸ 'ਤੇ Thar ਨੇ ਮਾਰੀ ਟੱਕਰ 
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Shambhu  Accident : ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਦੋਵੇਂ ਡਰਾਈਵਰਾਂ ਦੀ ਮੌਤ
Lockdown: ਫਿਰ ਲੱਗਿਆ ਲੌਕਡਾਊਨ, ਜਾਣੋ 2 ਸ਼ਹਿਰਾਂ 'ਚ ਆਵਾਜਾਈ 'ਤੇ ਕਿਉਂ ਲੱਗੀ ਮੁਕੰਮਲ ਪਾਬੰਦੀ; DC ਵੱਲੋਂ ਹੁਕਮ...
Lockdown: ਫਿਰ ਲੱਗਿਆ ਲੌਕਡਾਊਨ, ਜਾਣੋ 2 ਸ਼ਹਿਰਾਂ 'ਚ ਆਵਾਜਾਈ 'ਤੇ ਕਿਉਂ ਲੱਗੀ ਮੁਕੰਮਲ ਪਾਬੰਦੀ; DC ਵੱਲੋਂ ਹੁਕਮ...
Women Reservation act 2023 :
Women Reservation act 2023 : "ਮਹਿਲਾ ਰਾਖਵੇਂਕਰਨ ਦੇ ਵਿਰੋਧ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ,"  PM ਮੋਦੀ ਦੇ ਸੰਬੋਧਨ 'ਤੇ ਮਮਤਾ ਬੈਨਰਜੀ ਦੀ ਪਹਿਲੀ ਪ੍ਰਤੀਕਿਰਿਆ 
Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
Bathinda ਦੇ ਇੱਕ ਸਰਕਾਰੀ ਸਕੂਲ 'ਚ ਸੀਨੀਅਰ ਨੇ ਮਹਿਲਾ ਅਧਿਆਪਕਾ ਨਾਲ ਕੀਤੀ ਛੇੜਛਾੜ , ਬਹਾਨੇ ਨਾਲ ਲੈ ਗਿਆ ਲੈਬ 
Bathinda ਦੇ ਇੱਕ ਸਰਕਾਰੀ ਸਕੂਲ 'ਚ ਸੀਨੀਅਰ ਨੇ ਮਹਿਲਾ ਅਧਿਆਪਕਾ ਨਾਲ ਕੀਤੀ ਛੇੜਛਾੜ , ਬਹਾਨੇ ਨਾਲ ਲੈ ਗਿਆ ਲੈਬ 
Embed widget