ਗੁਰਦਾਸਪੁਰ: ਇੱਥੇ ਇੱਕ ਨਸ਼ੇੜੀ ਆਦਮੀ ਨੇ ਆਪਣੀ ਪਤੀ ਨੂੰ ਨਸ਼ੇ ਦਾ ਇੰਜੈਕਸ਼ਨ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਗੁਰਦਾਸਪੁਰ ਦੇ ਪਿੰਡ ਕਲੇਰਕਲਾਂ ਦਾ ਹੈ ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ ਪ੍ਰੇਮਿਕਾ ਤੋਂ ਪਤੀ ਬਣੀ ਮਹਿਲਾ ਨੂੰ ਨਸ਼ੇ ਦਾ ਇੰਜੈਕਸ਼ਨ ਲਾ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੂਜਾ ਨੇ 4 ਸਾਲ ਪਹਿਲਾਂ ਨੌਜਵਾਨ ਸਰਵਣ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ।


ਵਿਆਹ ਤੋਂ 2 ਸਾਲ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਇਸ ਲੜਕੇ ਦਾ ਪਹਿਲਾਂ ਵੀ ਵਿਆਹ ਹੋਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੇ ਇਸ ਲੜਕੇ ਉੱਪਰ ਕੇਸ ਕਰ ਦਿਤਾ ਜਿਸਤੋਂ ਬਾਅਦ ਇਹ ਸਾਡੀ ਲੜਕੀ ਨੂੰ ਕੇਸ ਵਾਪਿਸ ਲੈਣ ਲਈ ਧਮਕਾਉਣ ਲਗਾ ਤੇ ਅੱਜ ਉਸ ਨੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਇਸਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਮਾਮਲੇ ਸਬੰਧੀ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਜਿਸ ਲੜਕੀ ਪੂਜਾ ਦੀ ਮੌਤ ਹੋਈ ਹੈ ਉਸਨੇ ਇਸ ਲੜਕੇ ਨਾਲ ਲਵ ਮੈਰਿਜ ਕਰਵਾਈ ਹੋਈ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਇਸ ਲੜਕੇ ਨੇ ਹੀ ਇਸਦਾ ਕਤਲ ਕੀਤਾ ਹੈ। ਲੜਕੀ ਦੀਆਂ ਬਾਹਾਂ ਉਪਰ ਇੰਜੈਕਸ਼ਨ ਦੇ ਨਿਸ਼ਾਨ ਵੀ ਹਨ। ਫਿਲਹਾਲ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਹਤਿਆ ਦੀ ਵਜ੍ਹਾ ਪਤਾ ਲੱਗੇਗੀ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।