Suspected Terrorists Sighted: ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਖੂਫੀਆ ਏਜੰਸੀਆਂ ਨੂੰ ਪੰਜਾਬ ਨੂੰ ਅਲਰਟ 'ਤੇ ਕਰ ਦਿੱਤਾ ਹੈ। ਖਾਸ ਕਰਕੇ ਭਾਰਤ ਪਾਕਿਸਤਾਨ ਅਤੇ ਜੰਮੂ ਨਾਲ ਲੱਗਦੀ ਸਰਹੱਦ 'ਤੇ ਵਸੇ ਹੋਏ ਪਿੰਡਾਂ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਹੈ। 



ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਆਖਰੀ ਪਿੰਡ ਕੋਟ ਭੱਟੀਆਂ 'ਚ ਰਾਤ ਦੇ ਸਮੇਂ 2 ਸ਼ੱਕੀ ਵਿਅਕਤੀ ਦੀ ਹਲਚਲ ਦੇਖੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ  ਸ਼ੱਕੀ ਵਿਅਕਤੀਆਂ ਨੂੰ ਪਿੰਡ ਦੇ ਇਕ ਫਾਰਮ ਹਾਊਸ 'ਤੇ ਮੌਜੂਦ ਇਕ ਮਜ਼ਦੂਰ ਦੇ ਘਰ ਖਾਣਾ ਖਾਂਦੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪਠਾਨਕੋਟ ਪੁਲਿਸ ਹੁਣ ਅਲਰਟ 'ਤੇ ਹੈ। 



 ਅਜਿਹੀ ਹੀ ਜਾਣਕਾਰੀ ਬੀਐਸਐਫ ਦੀ ਸਰਹੱਦੀ ਚੌਕੀ ਢੀਡਾ ਵਿੱਚ ਦੇਖੀ ਗਈ। ਇੱਥੇ ਵੀ ਇਹੀ ਦੋ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਦੇਖਣ ਨੂੰ ਮਿਲੀ ਸੀ। ਸੂਤਰਾਂ ਅਨੁਸਾਰ ਬੀਤੀ 25 ਜੂਨ ਦੀ ਰਾਤ ਕਰੀਬ 9.30 ਵਜੇ ਦੋ ਵਿਅਕਤੀ ਪਿੰਡ ਕੋਟ ਭੱਟੀਆਂ ਦੇ ਇੱਕ ਫਾਰਮ ਹਾਊਸ ਵਿੱਚ ਗਏ ਜਿੱਥੇ ਮਜ਼ਦੂਰ ਰਹਿੰਦੇ ਸਨ। ਉੱਥੇ ਪਹੁੰਚ ਕੇ ਸ਼ੱਕੀ ਵਿਅਕਤੀਆਂ ਨੇ ਪੁੱਛਿਆ ਕਿ "ਖਾਣਾ ਤਿਆਰ ਹੈ? ਅਸੀਂ ਖਾ ਲਵਾਂਗੇ। ਜੇ ਤੁਸੀਂ ਕਿਸੇ ਨੂੰ ਦੱਸਿਆ ਤਾਂ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਸੀਂ ਹੁਣੇ ਦਰਿਆ ਦੇ ਕੰਢੇ ਤੋਂ ਆਏ ਹਾਂ।"


ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਦੋਵਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਸਨ ਅਤੇ ਬੈਕਪੈਕ ਲੈ ਕੇ ਜਾ ਰਹੇ ਸਨ। ਕੋਟ ਭੱਟੀਆਂ ਪਿੰਡ ਜੰਮੂ ਸਰਹੱਦ ਦੇ ਨਾਲ ਲਗਦਾ ਪੰਜਾਬ ਦਾ ਆਖਰੀ ਪਿੰਡ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।