ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਹੈਰੋਇਨ ਤਸਕਰੀ ਮਾਮਲੇ 'ਚ ਪੁਲਿਸ ਰਿਮਾਂਡ 'ਤੇ ਹੈ। ਇਸ ਦੌਰਾਨ ਖੁਲਾਸਾ ਹੋਇਆ ਕਿ ਰਾਣੋ ਕੋਲ ਤਸਕਰੀ ਲਈ ਪੈਸਾ ਹਵਾਲਾ ਜ਼ਰੀਏ ਆ ਰਿਹਾ ਸੀ। ਵਿਦੇਸ਼ਾਂ ‘ਚ ਕੁਝ ਸੰਗਠਨ ਉਸ ਦੀ ਮਦਦ ਕਰ ਰਹੇ ਸਨ। ਇਹ ਪੈਸਾ ਉਸ ਨੂੰ ਕੈਨੇਡਾ, ਅਮਰੀਕਾ, ਜਰਮਨੀ, ਇੰਗਲੈਂਡ, ਆਸਟਰੀਆ ਤੇ ਆਸਟਰੇਲੀਆ ਤੋਂ ਲਗਾਤਾਰ ਹਵਾਲਾ ਜ਼ਰੀਏ ਪ੍ਰਾਪਤ ਹੋ ਰਿਹਾ ਸੀ।


ਇਸ ਪੈਸੇ ਨਾਲ ਹੀ ਉਹ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਿਹਾ ਸੀ। ਹੁਣ ਈਡੀ ਉਸ ਦੇ ਇਨ੍ਹਾਂ ਸਬੰਧਾਂ ਦਾ ਖੁਲਾਸਾ ਕਰਨ ‘ਚ ਜੁਟ ਗਿਆ ਹੈ ਕਿ ਆਖਰ ਵਿਦੇਸ਼ਾਂ ‘ਚ ਬੈਠੇ ਕਿਹੜੇ-ਕਿਹੜੇ ਸੰਗਠਨ ਉਸ ਨੂੰ ਪੈਸਾ ਭੇਜ ਰਹੇ ਸਨ। ਉੱਥੇ ਹੀ ਰਾਣੋ ਨੇ ਦੇਸ਼ ‘ਚ ਵੱਖ-ਵੱਖ ਸੂਬਿਆਂ ‘ਚ ਆਪਣਾ ਨੈੱਟਵਰਕ ਵਿਛਾਇਆ ਹੋਇਆ ਹੈ ਜਿਸ ਜ਼ਰੀਏ ਉਹ ਆਪਣਾ ਤਸਕਰੀ ਦਾ ਕਾਰੋਬਾਰ ਚਲਾਉਂਦਾ ਸੀ। ਈਡੀ ਤੇ ਕਾਊਂਟਰ ਇੰਟੈਲੀਜੈਂਸ ਹੁਣ ਜਿੱਥੇ ਉਨ੍ਹਾਂ ਲੋਕਾਂ ਦਾ ਪਤਾ ਲਾ ਰਹੀ ਹੈ, ਉੱਥੇ ਹੀ ਉਨ੍ਹਾਂ ਲੋਕਾਂ ਦੀ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ ਜੋ ਰਾਣੋ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।


ਰਾਣੋ ਨਾਲ ਜੁੜੇ ਲੋਕਾਂ ਨੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਤੇ ਮੁਹਾਲੀ ‘ਚ ਮੋਟੀ ਜਾਇਦਾਦ ਬਣਾਈ ਹੈ। ਇਸ ਲਈ ਪੰਜਾਬ ਪੁਲਿਸ, ਈਡੀ ਤੇ ਇੰਟੈਲੀਜੈਂਸ ਉਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਲਈ ਵੀ ਲਗਾਤਾਰ ਯਤਨ ਕਰ ਰਹੀ ਹੈ। ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਰਾਣੋ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਨ। ਉਹ ਹੈਰੋਇਨ ਤੇ ਹਥਿਆਰਾਂ ਦੀ ਸਪਲਾਈ ਲਈ ਪਾਕਿਸਤਾਨ ਇਨ੍ਹਾਂ ਤਸਕਰਾਂ ਦਾ ਸਹਾਰਾ ਲੈਂਦਾ ਸੀ ਤੇ ਦੇਸ਼ ‘ਚ ਵੱਡੇ ਪੱਧਰ ‘ਤੇ ਕਾਰੋਬਾਰ ਕਰਕੇ ਉੱਚੀਆਂ ਕੀਮਤਾਂ ‘ਤੇ ਵੇਚਦਾ ਸੀ। ਵੱਖ-ਵੱਖ ਪੁਲਿਸ ਅਫਸਰਾਂ ਨਾਲ ਵੀ ਰਾਣੋ ਦੇ ਚੰਗੇ ਸਬੰਧ ਸਨ। ਇਨ੍ਹਾਂ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਵਿਭਾਗ ਉਨ੍ਹਾਂ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਕਾਲ ਡਿਟੇਲ ਜਾਂਚ ਕੀਤੀ ਜਾ ਰਹੀ ਹੈ ਜੋ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਰਾਣੋ ਦੇ ਸੰਪਰਕ ‘ਚ ਰਹੇ ਹਨ।


ਇੰਨਾ ਹੀ ਨਹੀਂ ਪੰਜਾਬ ਪੁਲਿਸ ਨੇ ਜੇਲ੍ਹਾਂ ‘ਚ ਬੰਦ ਤਸਕਰਾਂ ਤੋਂ ਵੀ ਪੁੱਛਗਿਛ ਦਾ ਫੈਸਲਾ ਕੀਤਾ ਹੈ। ਇਸ ਨੈੱਟਵਰਕ ‘ਚ ਉਨ੍ਹਾਂ ਦਾ ਕਿੰਨਾ ਹੱਥ ਹੈ ਤਾਂ ਉਹ ਨਸ਼ਾ ਤਸਕਰਾਂ ਬਾਰੇ ਕੀ ਕੁਝ ਜਾਣਦੇ ਹਨ। ਇਨ੍ਹਾਂ ‘ਚ ਜਗਦੀਸ਼ ਭੋਲਾ ਜਿਹੇ ਵੱਡੇ ਤਸਕਰਾਂ ਨੂੰ ਪੁੱਛਗਿਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ ਤਾਂ ਕਿ ਇਸ ਨੈੱਟਵਰਕ ਬਾਰੇ ਹੋਰ ਖੁਲਾਸੇ ਕੀਤੇ ਜਾ ਸਕਣ।


ਇਹ ਸਾਹਮਣੇ ਆਇਆ ਕਿ ਸਰਪੰਚ ਰਾਣੋ ਨੇ ਅਕਾਲੀ-ਬੀਜੇਪੀ ਸਰਕਾਰ ‘ਚ ਹਲਕਾ ਇੰਚਾਰਜ ਸਿਸਟਮ ਦਾ ਭਰਪੂਰ ਫਾਇਦਾ ਚੁੱਕਿਆ। ਪੁਲਿਸ ਅਧਿਕਾਰੀਆਂ, ਐਸਪੀ, ਡੀਐਸਪੀ ਐਸਐਚਓ ਆਦਿ ਵੀ ਇਸ ਦੌਰਾਨ ਹਲਕਾ ਇੰਚਾਰਜ ਦੇ ਨਾਲ ਰਾਣੋ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ। ਸੂਤਰਾਂ ਮੁਤਾਬਕ ਡੀਐਸਪੀ ਤੇ ਐਸਐਚਓ ਦੀ ਨਿਯੁਕਤੀ ‘ਚ ਵੀ ਇਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਸੀ ਤਾਂ ਜੋ ਇਨ੍ਹਾਂ ਦੇ ਕੰਮ ਆਸਾਨੀ ਨਾਲ ਹੋ ਸਕਣ।


ਦਿੱਲੀ ‘ਚ ਕੋਰੋਨਾ ਨੇ ਫਿਰ ਮਚਾਈ ਹਾਹਾਕਾਰ, ਇਕ ਦਿਨ ‘ਚ ਰਿਕਾਰਡ ਮੌਤਾਂ ਦਰਜ


ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਤੇ ਉਸ ਨੇ ਤਿੰਨ ਸਾਥੀਆਂ ਨੂੰ ਪੰਜ ਕਿੱਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਗੁਰਦੀਪ ਨੂੰ ਚਾਰ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਬੁੱਧਵਾਰ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਉਸ ਦਾ ਦੋ ਦਿਨਾਂ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਦੀ ਪ੍ਰਾਪਰਟੀ ਦੀ ਵੀ ਘੋਖ ਪੜਤਾਲ ਕੀਤੀ ਜਾ ਰਹੀ ਹੈ।


ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀਐਸ.ਘੁੰਮਣ ਨੇ ਦਿੱਤਾ ਅਸਤੀਫਾ


ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ