ਚੰਡੀਗੜ੍ਹ: ਮੱਤੇਵਾੜਾ ਦੇ ਜੰਗਲਾਂ 'ਚ ਬਣ ਰਹੇ ਟੈਕਸਟਾਈਲ ਪਾਰਕ ਦੇ ਵਿਰੋਧ ਲਗਾਤਾਰ ਜਾਰੀ ਹੈ। ਮੱਤੇਵਾੜਾ ਦੇ ਜੰਗਲਾਂ 'ਚ ਬਣ ਰਹੇ ਟੈਕਸਟਾਈਲ ਪਾਰਕ ਦੇ ਵਿਰੋਧ ਵਿੱਚ ਮੱਤੇਵਾੜਾ ਦੀ ਪੀਏਸੀ (PAC) ਕਮੇਟੀ ਅੱਜ ਦੁਪਹਿਰ 1:00 ਵਜੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਕਰੇਗੀ। ਲੁਧਿਆਣਾ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਅਤੇ ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ ਐਤਵਾਰ ਨੂੰ ਵਿਰੋਧੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ।ਇਸ ਮੁੱਦੇ ਤੇ ਹੁਣ MP ਗੁਰਜੀਤ ਔਜਲਾ ਨੇ ਵਿਰੋਧ ਜ਼ਾਹਰ ਕੀਤਾ ਹੈ। 


ਗੁਰਜੀਤ ਔਜਲਾ ਨੇ ਟਵੀਟ ਕਰ ਕਿਹਾ, " ਭਗਵੰਤ ਮਾਨ ਜੀ ਮੱਤੇਵਾੜਾ ਜੰਗਲ ਵਿੱਚ ਇੰਡਸਟਰੀ ਪਾਰਕ ਨਾ ਬਣਾਓ। ਪਾਕਿਸਤਾਨ ਨਾਲ ਲੱਗ ਦੇ ਸਾਡੇ ਬਾਰਡਰ ਖੇਤਰ ਵਿਚ ਗਰੀਬੀ ਅਤੇ ਬੇਰੁਜ਼ਗਾਰੀ ਬਹੁਤ ਹੈ।ਏਹ ਇੰਡਸਟਰੀ ਪਾਰਕ ਬਾਰਡਰ ਖੇਤਰ ਵਿਚ ਮੰਜ਼ੂਰ ਕਰੋ।ਰਾਜ ਸਰਕਾਰ ਟੈਕਸ ਰਿਆਇਤਾਂ ਦੇਣ ਦਾ ਪ੍ਰਬੰਧ ਕਰੇ। "ਅਸੀਂ ਹਮੇਸ਼ਾ ਜੰਗਾਂ ਵਿਚ ਉਜੜੇ ਹਾਂ" ਸਾਡੇ ਭਵਿੱਖ ਬਾਰੇ ਵੀ ਸੋਚੋ।"


 


 






ਐਤਵਾਰ ਨੂੰ ਮੱਤੇਵਾੜਾ ਵਿੱਚ ਹੋਏ ਵੱਡੇ ਇਕੱਠ 'ਚ ਕਾਂਗਰਸ ਦੇ ਲੀਡਰ ਵੀ ਸ਼ਾਮਿਲ ਹੋਣ ਪੁਜੇ, ਰਾਜਾ ਵੜਿੰਗ ਦੇ ਨਾਲ ਪ੍ਰਗਟ ਸਿੰਘ ਤੇ ਸੁਖਪਾਲ ਖਹਿਰਾ ਵੀ ਪੁੱਜੇ, ਇਸ ਮੌਕੇ ਪ੍ਰਗਟ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਇਹ ਪ੍ਰੋਜੈਕਟ ਕਾਂਗਰਸ ਦੀ ਦੇਣ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਉਸ ਵੇਲੇ ਵੀ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ ਅੱਜ ਵੀ ਕਰਦਾ ਹਾਂ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਆਪ ਉਜਾੜ ਰਹੇਂ ਹਾਂ, ਓਥੇ ਹੀ ਖਹਿਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਉਨਾਂ ਕਿਹਾ ਕਿ ਅਸੀਂ ਵਿਧਾਨ ਸਭਾ 'ਚ ਵੀ ਇਸ ਦਾ ਵਿਰੋਧ ਕੀਤਾ ਸੀ ਭਗਵੰਤ ਮਾਨ ਖੁਦ ਇਸ ਦਾ ਕਿਸੇ ਸਮੇਂ ਵਿਰੋਧ ਕਰਦੇ ਸਨ ਜੋ ਖੁਦ ਅੱਜ ਇਸ ਨੂੰ ਪਰਵਾਨਗੀ ਦੇ ਰਹੇ ਹਨ। 


ਅਕਾਲੀ ਦਲ ਨੇ ਘੇਰੀ 'ਆਪ'


ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਅੱਜ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ ਵੀ ਮੌਕੇ ਤੇ ਪਹੁੰਚੇ। ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਡੀ ਦੇਣ ਨਹੀਂ ਸਗੋਂ ਕਾਂਗਰਸ ਦੀ ਦੇਣ ਹੈ।