Meet Hayer Marriage : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਡਾ: ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੱਸ ਦਈਏ ਕਿ ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਉਨ੍ਹਾਂ ਦੇ ਆਨੰਦ ਕਾਰਜ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਸ਼ਬਦ ਕੀਰਤਨ ਕਰਕੇ ਕਰਵਾਏ।
ਅੱਜ ਦਾ ਸਮਾਗਮ ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਹੋਇਆ ਹੈ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ 'ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ 'ਆਪ' ਸਰਕਾਰ 'ਚ ਖੇਡ ਮੰਤਰੀ ਹਨ।
ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਗੁਰਵੀਨ ਦੇ ਵਿਆਹ ਵਿੱਚ ਕਈ ਵੀ.ਵੀ.ਆਈ.ਪੀ ਮਹਿਮਾਨਾਂ ਨੇ ਸ਼ਿਰਕਤ ਕੀਤੀ। ਕਿਉਂਕਿ ਜਿਸ ਰਿਜ਼ੋਰਟ ਵਿੱਚ ਇਹ ਵਿਆਹ ਹੋਇਆ, ਉਹ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਮਹਿਜ਼ 2 ਤੋਂ 3 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ: Diwali 2023: ਯਹੂਦੀਆਂ ਦਾ ਵੀ ਹੁੰਦਾਂ ਦਿਵਾਲੀ ਵਰਗਾ ਇੱਕ ਤਿਉਹਾਰ, ਜਾਣੋ ਕੀ ਕਰਦੇ ਨੇ ਉਹ ਲੋਕ
ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ 'ਚ ਹੋਈ ਸੀ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕਈ ਵੱਡੇ ਰਾਜਨੇਤਾ ਅਤੇ ਮਸ਼ਹੂਰ ਹਸਤੀਆਂ ਵੀ ਇਸ ਸਮਾਗਮ ਵਿੱਚ ਪਹੁੰਚੀਆਂ ਸਨ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਵਰਤਮਾਨ ਵਿੱਚ ਗੁਰਵੀਨ ਕੌਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।
ਗੁਰਮੀਤ ਸਿੰਘ ਹੇਅਰ ਅਤੇ ਗੁਰਵੀਨ ਦੀ ਮੰਗਣੀ ਸਮਾਰੋਹ ਦਾ ਹਿੱਸਾ ਬਣਨ ਲਈ ਕਈ ਮਸ਼ਹੂਰ ਹਸਤੀਆਂ ਮੇਰਠ ਪਹੁੰਚੀਆਂ ਸਨ। ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ, ਉੱਤਰ ਪ੍ਰਦੇਸ਼ ਦੇ ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਸਰਧਾਨਾ ਦੇ ਵਿਧਾਇਕ ਅਤੁਲ ਪ੍ਰਧਾਨ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਪਹੁੰਚੇ। ਮੇਰਠ ਦੇ ਹੋਟਲ ਗੌਡਵਿਨ 'ਚ ਸ਼ਾਹੀ ਅੰਦਾਜ਼ 'ਚ ਸਗਾਈ ਦੀ ਰਸਮ ਦਾ ਆਯੋਜਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Most Expensive Plants: ਅਦਭੁਤ ਰੁੱਖ! ਇੱਕ 300 ਸਾਲ ਤੱਕ ਸੁੱਕਦਾ ਨਹੀਂ, ਦੂਜੇ ਨੂੰ ਵਧਣ ਵਿੱਚ ਲੱਗ ਜਾਂਦੇ 8 ਸਾਲ