ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੁਰ ਹਕੀਮਾ ਦੇ ਕੋਲ ਕੋਟਈਸੇਖਾਂ ਜੀਟੀ ਰੋਡ ਨਾਲ ਲਗਦੇ ਖੇਤਾਂ 'ਚ ਹੈਂਡ ਗ੍ਰੇਨੇਡ HC-36 ਮਿਲਿਆ ਹੈ।ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਬੰਬ ਨੂੰ ਨਸ਼ਟ ਕਰਨ ਲਈ ਲੁਧਿਆਣਾ ਤੋਂ ਟੀਮ ਬੁਲਾਈ ਗਈ ਹੈ।


ਜਾਣਕਾਰੀ ਮੁਤਾਬਿਕ ਖੇਤਾਂ 'ਚ ਕੰਮ ਕਰਦੇ ਸਮੇਂ ਮਜ਼ਦੂਰਾਂ ਨੂੰ ਇਹ ਬੰਬ ਮਿਲਿਆ ਜਿਸ ਮਗਰੋਂ ਧਰਮਕੋਟ ਦੇ ਡੀਐੱਸਪੀ, ਐੱਸਐੱਚਓ ਅਤੇ ਭਾਰੀ ਪੁਲਿਸ ਬਲ ਬੰਬ ਸੁਕੈਡ ਟੀਮ ਨਾਲ ਮੌਕੇ 'ਤੇ ਪਹੁੰਚ ਗਏ।ਘਟਨਾ ਸ਼ਾਮ 6 - 7 ਵਜੇ ਦੀ ਦੱਸੀ ਜਾ ਰਹੀ ਹੈ।


ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ  ਉਨ੍ਹਾਂ ਨੇ ਜਸਵਿੰਦਰ ਸਿੰਘ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਖੇਤਾਂ 'ਚ ਬੰਬ ਵਰਗੀ ਚੀਜ਼ ਮਿਲੀ ਹੈ।ਜਿਸ ਤੋਂ ਬਾਅਦ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਬਹੁਤ ਪੁਰਾਣਾ HC-36 ਹੈਂਡ ਗ੍ਰੇਨੇਡ ਹੈ।ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਬੰਬ ਦੇ ਆਲੇ ਦੁਆਲੇ ਮਿੱਟੀ ਦੀਆਂ ਬੋਰੀਆਂ ਲਗਾ ਦਿੱਤੀਆਂ ਹਨ।ਬੰਬ ਵਿਸਫੋਟਕ ਦਸਤੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


ਦੱਸ ਦੇਈਏ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਪਿੱਛੇ ਕੰਧ ਕੋਲੋਂ ਸ਼ਨੀਵਾਰ ਰਾਤ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਮਿਲਣ ਨਾਲ ਹੜਕੰਪ ਮੱਚ ਗਿਆ। ਬੈਗ ਅੰਦਰੋਂ ਇਕ ਡੇਟੋਨੇਟਰ, ਤਾਰਾਂ ਅਤੇ ਰਿਮੋਟ ਮਿਲਿਆ ਸੀ।ਇਸ ਮਗਰੋਂ ਨੈਸ਼ਨਲ ਸਿਕਊਰਟੀ 


 


 


 


 


 


 


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।