Punjab news: ਸੂਬੇ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਹਿਲਾ ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਕਰਵਾਇਆ ਜਾ ਰਿਹਾ ਹੈ। ਇਸ ਦਾ ਅੱਜ ਦੂਜਾ ਦਿਨ ਹੈ। ਉੱਥੇ ਹੀ ਅੱਜ ਦੂਜੇ ਦਿਨ ਦੀ ਸ਼ਾਮ ਨੂੰ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦਾ ਦੇਸ਼ ਦੇ ਦੂਜੇ ਸੂਬਿਆਂ ਤੋਂ ਆਏ ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਨੇ ਖੂਬ ਆਨੰਦ ਮਾਣਿਆ।


ਪੰਜਾਬ ਟੂਰਜਿਮ ਸਮਿਟ ਅਤੇ ਟਰੈਵਲ ਮਾਰਟ ਦੇ ਇਸ ਮੰਚ ਰਾਹੀਂ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਪ੍ਰਦਰਸ਼ਨ ਕੀਤਾ। ਇਸ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵਧਾਉਦਿਆਂ ਹਰਭਜਨ ਸ਼ੇਰਾ ਅਤੇ ਬੀਰ ਸਿੰਘ ਨੇ ਪੰਜਾਬੀ ਗਾਇਕੀ ਦੇ ਵੱਖ-ਵੱਖ ਰੰਗਾਂ ਰਾਹੀਂ ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਦੀ ਪੰਜਾਬੀ ਸੰਗੀਤ ਨਾਲ ਮੁਲਾਕਾਤ ਕਰਵਾਈ।


ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸੱਭਿਆਚਾਰ ਤੇ ਅਮੀਰ ਵਿਰਸੇ ਬਾਰੇ ਦੇਸ਼ ਦੁਨੀਆ ਨੂੰ ਜਾਣੂੰ ਕਰਵਾਉਣ ਲਈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਟੂਰਿਜ਼ਮ ਸਮਿਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਟੂਰਜਿਮ ਖੇਤਰ ਨੂੰ ਪ੍ਰਫੂਲਿਤ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।


ਇਹ ਵੀ ਪੜ੍ਹੋ: Ludhiana News: ਅਕਾਲੀ ਸਰਪੰਚ ਨੇ ਕੀਤਾ 12 ਲੱਖ ਦਾ ਘਪਲਾ! ਜਾਂਚ ਮਗਰੋਂ ਕੀਤਾ ਸਸਪੈਂਡ


ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣ ਵਿੱਚ ਪੰਜਾਬੀ ਸੰਗੀਤ ਦਾ ਅਹਿਮ ਯੋਗਦਾਨ ਹੈ ਅਤੇ  ਅਸੀਂ ਹੁਣ ਪੰਜਾਬ ਦੇ ਸੈਰ ਸਪਾਟਾ ਨੂੰ  ਹੋਰ ਪ੍ਰਫੁੱਲਤ ਕਰਨ ਲਈ ਵੀ ਪੰਜਾਬੀ ਸੰਗੀਤ ਦੀ ਵੀ ਵਰਤੋਂ ਕਰਾਂਗੇ।


ਹਰਭਜਨ ਸ਼ੇਰਾ ਅਤੇ ਬੀਰ ਸਿੰਘ ਦੀ ਗਾਇਕੀ ਦਾ ਰੰਗ ਨੂੰ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਨਿਵੇਸ਼ਕਾਂ ਅਤੇ ਟੂਰ ਅਪਰੇਟਰਾ ਤੇ ਪੂਰਾ ਪੰਜਾਬੀ ਰੰਗ ਚੜ੍ਹ ਗਿਆ ਸੀ। ਸਮਾਗਮ ਵਿੱਚ ਮੰਚ ਸੰਚਾਲਨ ਸਤਿੰਦਰ ਸੱਤੀ ਵਲੋਂ ਕੀਤਾ ਗਿਆ।


ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ, ਪੰਜਾਬੀ ਗਾਇਕੀ ਅਫ਼ਸਾਨਾ ਖਾਨ,ਨੀਰੂ ਬਾਜਵਾ ਤੋਂ  ਇਲਾਵਾ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਬੂਹੇ ਬਾਰੀਆਂ ਦੀ ਸਾਰੀ ਟੀਮ ਵੀ  ਹਾਜ਼ਰ ਸੀ।


ਇਹ ਵੀ ਪੜ੍ਹੋ: Ludhiana news: ਲੁਧਿਆਣਾ ਕੇਂਦਰੀ ਜੇਲ੍ਹ 'ਚ ਕੈਦੀਆਂ ਨੇ ਵਾਰਡਨ 'ਤੇ ਕੀਤਾ ਹਮਲਾ, ਬੈਰਕ ਤੋਂ ਬਾਹਰ ਜਾਣ ਨੂੰ ਲੈ ਕੇ ਹੋਇਆ ਵਿਵਾਦ, ਮਾਮਲਾ ਦਰਜ