ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡੇ ਧਮਾਕੇ ਦੇ ਆਸਾਰ ਹਨ। ਪਾਰਟੀ ਸੰਗਠਨ ਅੰਦਰ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ। ਇਸ ਦੇ ਸੰਕੇਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀਆਂ ਟਿੱਪਣੀਆਂ ਤੋਂ ਮਿਲ ਰਹੇ ਹਨ। ਉਹ ਸੁਨੀਲ ਜਾਖੜ ਅਧੀਨ ਪਾਰਟੀ ਸੰਗਠਨ ਦੇ ਕੰਮਕਾਜ ਨੂੰ ਲੈ ਕੇ ਨਿਰਾਸ਼ ਦਿਖਾਈ ਦੇ ਰਹੇ ਹਨ। ਉਂਝ, ਉਨ੍ਹਾਂ ਨੂੰ ਉਮੀਦ ਹੈ ਕਿ 2022 ਤੱਕ ਸਭ ਠੀਕ ਹੋ ਜਾਏਗਾ।


ਦਰਅਸਲ ਨਵਜੋਤ ਸਿੱਧੂ ਦੀ ਵਕਾਲਤ ਤੋਂ ਮਗਰੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸੰਗਠਨ ਦੇ ਕੰਮਕਾਜ ਨੂੰ ਲੈ ਕੇ ਨਿਰਾਸ਼ ਦਿਖਾਈ ਦਿੱਤੇ। ਇੱਕ ਹਿੰਦੀ ਅਖਬਾਰ ਨਾਲ ਇੰਟਰਵਿਊ ਦੌਰਾਨ ਰਾਵਤ ਨੇ ਅਸਿੱਧੇ ਤੌਰ 'ਤੇ ਸੁਨੀਲ ਜਾਖੜ 'ਤੇ ਨਿਸ਼ਾਨਾ ਵੀ ਸਾਧਿਆ। ਰਾਵਤ ਦਾ ਕਹਿਣਾ ਕਿ ਪੰਜਾਬ 'ਚ ਬੇਸ਼ੱਕ ਸਾਡੀ ਸਰਕਾਰ ਹੈ ਪਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਜਾਣਾ ਚਾਹੀਦਾ ਸੀ, ਉਹ ਨਹੀਂ ਕੀਤਾ ਗਿਆ।


ਉਨ੍ਹਾਂ ਕਿਹਾ ਪੰਜਾਬ 'ਚ ਕਾਂਗਰਸ ਦੀ ਤਾਕਤ ਕੰਮ ਨਹੀਂ ਕਰ ਰਹੀ। ਸਗੋਂ ਦੂਜਿਆਂ ਦੀਆਂ ਕਮਜ਼ੋਰੀਆਂ 'ਤੇ ਕਾਂਗਰਸ ਨਿਰਭਰ ਹੈ। ਹਰੀਸ਼ ਰਾਵਤ ਨੇ ਕਿਹਾ ਸਰਕਾਰ ਤੇ ਸੰਗਠਨ ਦੋਵੇਂ ਹੀ ਮਹੱਤਵਪੂਰਨ ਹੁੰਦੇ ਹਨ। ਬੇਸ਼ੱਕ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ ਪਰ ਸੰਗਠਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਪਰ ਅਫਸੋਸ ਸੰਗਠਨ ਵੱਲ ਧਿਆਨ ਨਹੀਂ ਦਿੱਤਾ ਗਿਆ।


ਕਿਸਾਨਾਂ ਦਾ ਰੋਹ ਹੋਰ ਭਖਿਆ. ਪੰਜਾਬ 'ਚ 12 ਤੋਂ 2 ਚੱਕਾ ਜਾਮ

ਉਨ੍ਹਾਂ ਕਿਹਾ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਸੰਗਠਨ ਦਾ ਢਾਂਚਾ ਤਿਆਰ ਕੀਤਾ ਜਾਵੇਗਾ ਤੇ ਕਰੀਬ ਦੋ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਸਾਬਕਾ ਇੰਚਾਰਜ ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਵੱਲੋਂ ਤਿਆਰ ਕੀਤੀ ਸੂਚੀ 'ਚ ਬਦਲਾਅ ਵੀ ਕੀਤਾ ਜਾ ਸਕਦਾ ਹੈ।


ਹਰੀਸ਼ ਰਾਵਤ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਮਤਭੇਦ ਦੂਰ ਕਰਨ ਦਾ ਲੋਕਲ ਲੀਡਰਸ਼ਿਪ ਵੱਲੋਂ ਕੋਈ ਯਤਨ ਨਹੀਂ ਕੀਤਾ ਗਿਆ। ਜੇਕਰ ਕੋਸ਼ਿਸ਼ ਕੀਤੀ ਜਾਂਦੀ ਤਾਂ ਇਹ ਠੀਕ ਕੀਤਾ ਜਾ ਸਕਦਾ ਸੀ।


ਬਾਠ ਜੋੜੇ ਮਗਰੋਂ ਕੈਨੇਡਾ 'ਚ ਚਾਰ ਹੋਰ ਵੱਡੇ ਕਾਰੋਬਾਰੀਆਂ 'ਤੇ ਡਿੱਗੀ ਇਮੀਗ੍ਰੇਸ਼ਨ ਧੋਖਾਧੜੀ ਦੀ ਗਾਜ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ