ਦੇਹਰਾਦੂਨ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੇ ਉੱਤਰਾਖੰਡ ਚੋਣਾਂ ਵਿੱਚ ਸੰਗਠਨ ਦੇ ਸਮਰਥਨ ਨਾ ਮਿਲਣ ਦੇ ਟਵੀਟ ਕਾਰਨ ਪੰਜਾਬ ਵਿੱਚ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਤੁਸੀਂ ਜੋ ਬੀਜੋਗੇ, ਉਹੀ ਵੱਢੋਗੇ। ਤੁਹਾਡੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਹਰੀਸ਼ ਰਾਵਤ ਜੀ।







ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਜ਼ਿੰਮੇਵਾਰ ਕਾਫੀ ਹੱਦ ਤੱਕ ਹਰੀਸ਼ ਰਾਵਤ ਨੂੰ ਮੰਨਿਆ ਜਾ ਰਿਹਾ ਹੈ। ਉਹ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਅਹਿਮ ਅਹੁਦਾ ਦੇਣ ਦੇ ਸਭ ਤੋਂ ਪਹਿਲੇ ਹਿਮਾਇਤੀ ਸੀ।







ਮਨੀਸ਼ ਤਿਵਾੜੀ ਨੇ ਹਾਈਕਮਾਂਡ 'ਤੇ ਕਸਿਆ ਤੰਜ
ਦੂਜੇ ਪਾਸੇ ਕੈਪਟਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ ਦੇ ਬਹਾਨੇ ਕਾਂਗਰਸ ਹਾਈਕਮਾਂਡ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਹਿਲਾਂ ਆਸਾਮ, ਫਿਰ ਪੰਜਾਬ ਅਤੇ ਹੁਣ ਉਤਰਾਖੰਡ ਵਿਖੇ ਭੋਗ ਪੂਰਾ ਹੀ ਪਾਉਣਗੇ , ਕੋਈ ਕਸਰ ਨਾ ਰਹਿ ਜਾਵੇ। ਮਨੀਸ਼ ਤਿਵਾੜੀ ਪਹਿਲਾਂ ਵੀ ਕਈ ਵਾਰ ਹਾਈਕਮਾਂਡ ਨੂੰ ਖਰੀ ਖਰੀ ਸੁਣਾ ਚੁੱਕੇ ਹਨ। ਕੈਪਟਨ ਦੇ ਕਾਂਗਰਸ ਛੱਡਣ ਅਤੇ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਕਈ ਵਾਰ ਹਾਈਕਮਾਂਡ ਨੂੰ ਤਲਖ਼ੀ ਦਿਖਾ ਚੁੱਕੇ ਹਨ।

ਇਹ ਲਿਖਿਆ ਸੀ ਰਾਵਤ ਨੇ ਆਪਣੇ ਟਵੀਟ 'ਚ
ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦੇ ਇੱਕ ਟਵੀਟ ਨੇ ਉੱਤਰਾਖੰਡ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਸੀ।  ਰਾਵਤ ਨੇ ਆਪਣੇ ਟਵੀਟ 'ਚ ਲਿਖਿਆ, ਹੈ ਨਾ ਅਜੀਬ ਸੀ ਗੱਲ, ਚੋਣ ਰੂਪੀ ਸਮੁੰਦਰ ਨੂੰ ਤੈਰਨਾ ਪੈਂਦਾ ਹੈ,ਸਹਿਯੋਗ ਲਈ ਸੰਗਠਨ ਢਾਂਚਾ ਜ਼ਿਆਦਾਤਰ ਥਾਵਾਂ 'ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਕੇ ਖੜ੍ਹਾ ਹੋ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ, ਸੱਤਾ ਨੇ ਉੱਥੇ ਕਈ ਮਗਰਮੱਛ ਛੱਡ ਰੱਖੇ ਹੈ। ਜਿਨ੍ਹਾਂ ਦੇ ਹੁਕਮ 'ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਦਿਮਾਗ ਵਿਚ ਇਹ ਖਿਆਲ ਆਉਂਦਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ ਹੈ, ਬਹੁਤ ਤੈਰ ਲਿਆ , ਹੁਣ ਆਰਾਮ ਕਰਨ ਦਾ ਸਮਾਂ ਹੈ!'








ਇੱਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਫਿਰ ਚੋਰੀ ਮੇਰੇ ਦਿਮਾਗ ਦੇ ਇੱਕ ਕੋਨੇ ਤੋਂ ਆਵਾਜ਼ ਉੱਠ ਰਹੀ ਹੈ "ਨਾ ਦਨਯਮ ਨਾ ਭਾਗਨਮ" ਮੈਂ ਬਹੁਤ ਉਤਸ਼ਾਹ ਦੀ ਸਥਿਤੀ ਵਿੱਚ ਹਾਂ, ਨਵਾਂ ਸਾਲ ਰਸਤਾ ਦਿਖਾਵੇ। ਮੈਨੂੰ ਯਕੀਨ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗਦਰਸ਼ਨ ਕਰਨਗੇ।



ਇਹ ਵੀ ਪੜ੍ਹੋ :BH Number Plate : ਹੁਣ ਮਿਲੇਗੀ ਅਜਿਹੀ ਨੰਬਰ ਪਲੇਟ, ਕਿਸੇ ਵੀ ਸੂਬੇ ਦੀ ਪੁਲਿਸ ਕਦੇ ਨਹੀਂ ਰੋਕੇਗੀ ਗੱਡੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490