ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮਤੰਰੀ ਨਵਜੋਤ ਸਿੱਧੂ ਦੀਆਂ ਉਮੀਦਾਂ 'ਤੇ ਹਾਲ ਦੀ ਘੜੀ ਪਾਣੀ ਫਿਰ ਗਿਆ ਹੈ। ਦਰਅਸਲ ਕੁਝ ਸਮਾਂ ਪਹਿਲਾਂ ਸਿੱਧੂ ਦੀਆਂ ਤਾਰੀਫਾਂ ਕਰਨ ਵਾਲੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਸਿੱਧੂ ਬਾਰੇ ਰਾਏ ਬਦਲ ਗਈ ਹੈ। ਉਨ੍ਹਾਂ ਸਪਸ਼ਟ ਕਰ ਦਿੱਤਾ ਸਿੱਧੂ ਲਈ ਫਿਲਹਾਲ ਪਾਰਟੀ ਤੇ ਸੂਬਾ ਸਰਕਾਰ 'ਚ ਕੋਈ ਥਾਂ ਨਹੀਂ ਪਰ ਭਵਿੱਖ ਵਿੱਚ ਉਹ ਅਹਿਮ ਭੂਮਿਕਾ ਨਿਭਾਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਰਾਵਤ ਨੇ ਇਸ ਵੇਲੇ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ 2022 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਸਿੱਧੂ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਸਿੱਧੂ ਨੂੰ ਪਾਰਟੀ 'ਚ ਅਹਿਮ ਥਾਂ ਦਿੱਤੀ ਜਾਵੇਗੀ। ਰਾਵਤ ਨੇ ਕਿਹਾ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵਿਵਾਦ ਸੁਲਝਾਉਣ ਦੀ ਕਿਸੇ ਲੀਡਰ ਨੇ ਕੋਸ਼ਿਸ਼ ਨਹੀਂ ਕੀਤੀ ਪਰ ਅਜਿਹਾ ਕੀਤਾ ਜਾ ਸਕਦਾ ਸੀ।
ਉਨ੍ਹਾਂ ਸਿੱਧੂ ਦਾ ਦਿਲ ਰੱਖਦਿਆਂ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਲਈ ਕੁਝ ਖਾਸ ਹੋਵੇਗਾ। ਹਰੀਸ਼ ਰਾਵਤ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਸਿੱਧੂ ਦੀ ਪੰਜਾਬ ਸਰਕਾਰ 'ਚ ਵਾਪਸੀ ਹੋ ਸਕੇ ਪਰ ਮੋਗਾ ਰੈਲੀ ਤੋਂ ਬਾਅਦ ਸਿੱਧੂ ਰਾਹੁਲ ਦੀ ਪੂਰੀ ਯਾਤਰਾ 'ਚ ਕਿਤੇ ਵੀ ਦਿਖਾਈ ਨਾ ਦਿੱਤੇ। ਕਾਰਨ ਇਹੀ ਕਿ ਸਿੱਧੂ ਵੱਲੋਂ ਤਹਿਸ਼ 'ਚ ਆ ਕੇ ਬੋਲਣ ਤੋਂ ਅੰਦਰਖਾਤੇ ਪਾਰਟੀ ਨਰਾਜ਼ ਹੈ।
ਖਿੱਚ ਲਓ ਤਿਆਰੀ! ਪੰਜਾਬ 'ਚ ਵੀ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹਣ ਜਾ ਰਹੇ ਸਕੂਲ
ਸਿੱਧੂ ਨੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਬੱਧਨੀ ਕਲਾਂ 'ਚ ਖੇਤੀ ਬਿੱਲਾਂ ਖਿਲਾਫ ਬੋਲਦਿਆਂ ਆਪਣੀ ਹੀ ਸਰਕਾਰ 'ਤੇ ਵੀ ਸਵਾਲ ਚੁੱਕ ਦਿੱਤੇ ਸਨ ਜਿਸ ਤੋਂ ਕਾਂਗਰਸ ਇਕ ਵਾਰ ਫਿਰ ਸਿੱਧੂ ਤੋਂ ਨਰਾਜ਼ ਹੈ। ਰਾਵਤ ਨੇ ਕਿਹਾ ਪੰਜਾਬ ਕਾਂਗਰਸ ਦੀ ਕਮਾਨ ਸੁਨੀਲ ਜਾਖੜ ਦੇ ਹੱਥਾਂ 'ਚ ਹੈ ਤੇ ਪੰਜਾਬ ਸਰਕਾਰ 'ਚ ਉਨ੍ਹਾਂ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਹੈ। ਅੱਜ ਦੀ ਤਾਰੀਖ 'ਚ ਸਿੱਧੂ ਲਈ ਪਾਰਟੀ ਜਾਂ ਸਰਕਾਰ 'ਚ ਕੋਈ ਅਹੁਦਾ ਨਹੀਂ ਹੈ।
ਹਾਲਾਂਕਿ ਪਹਿਲਾਂ ਇਹ ਕਿਆਸਰਾਈਆਂ ਸਨ ਕਿ ਹੁਣ ਸਿੱਧੂ ਨੂੰ ਕਾਂਗਰਸ ਪਾਰਟੀ ਜਾਂ ਪੰਜਾਬ ਸਰਕਾਰ ਕੋਈ ਅਹਿਮ ਅਹੁਦਾ ਮਿਲ ਸਕਦਾ ਹੈ ਪਰ ਹੁਣ ਇਸ ਚਰਚਾ 'ਤੇ ਹਰੀਸ਼ ਰਾਵਤ ਨੇ ਇਹ ਕਹਿੰਦਿਆਂ ਵਿਰ੍ਹਾਮ ਲਾ ਦਿੱਤਾ ਹੈ ਕਿ ਫਿਲਹਾਲ ਸਿੱਧੂ ਲਈ ਕੋਈ ਅਹੁਦਾ ਨਹੀਂ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਦਿਨ 'ਚ ਸੁਫਨੇ ਦਿਖਾ ਹਰੀਸ਼ ਰਾਵਤ ਦਾ ਸਿੱਧੂ ਨੂੰ ਵੱਡਾ ਝਟਕਾ, ਕੀ 2022 ਤਕ ਸਿੱਧੂ ਕਰਨਗੇ ਉਡੀਕ ?
Ramandeep Kaur
Updated at:
08 Oct 2020 10:18 AM (IST)
ਸਿੱਧੂ ਦਾ ਦਿਲ ਰੱਖਦਿਆਂ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਲਈ ਕੁਝ ਖਾਸ ਹੋਵੇਗਾ। ਹਰੀਸ਼ ਰਾਵਤ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਸਿੱਧੂ ਦੀ ਪੰਜਾਬ ਸਰਕਾਰ 'ਚ ਵਾਪਸੀ ਹੋ ਸਕੇ ਪਰ ਮੋਗਾ ਰੈਲੀ ਤੋਂ ਬਾਅਦ ਸਿੱਧੂ ਰਾਹੁਲ ਦੀ ਪੂਰੀ ਯਾਤਰਾ 'ਚ ਕਿਤੇ ਵੀ ਦਿਖਾਈ ਨਾ ਦਿੱਤੇ।
- - - - - - - - - Advertisement - - - - - - - - -