ਹਰਮਹਿਤਾਬ ਰਾੜੇਵਾਲ ਨੂੰ ਸਣਾਈ ਜਾਏਗੀ ਕਤਲ ਕੇਸ 'ਚ ਸਜ਼ਾ
ਏਬੀਪੀ ਸਾਂਝਾ | 19 Nov 2019 01:18 PM (IST)
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਰਿਸ਼ਤੇਦਾਰ ਅਕਾਂਕਸ਼ ਸੇਨ ਕਤਲ ਕੇਸ ਦੇ ਦੋਸ਼ੀਆਂ ਨੂੰ ਕੱਲ੍ਹ ਸਜ਼ਾ ਸੁਣਾਈ ਜਾਏਗੀ। ਵਧੀਕ ਸੈਸ਼ਨ ਜੱਜ ਰਾਜੀਵ ਗੋਇਲ ਦੀ ਅਦਾਲਤ ਨੇ ਸੁਣਵਾਈ ਦੌਰਾਨ ਸਜ਼ਾ ਸੁਣਾਉਣ ਲਈ 20 ਨਵੰਬਰ ਦਾ ਦਿਨ ਤੈਅ ਕੀਤਾ ਹੈ। ਹਾਲਾਂਕਿ ਅਦਾਲਤ ਨੇ 17 ਨਵੰਬਰ ਨੂੰ ਅਕਾਂਕਸ਼ ਕਤਲ ਮਾਮਲੇ ਵਿੱਚ ਹਰਮਹਿਤਾਬ ਸਿੰਘ ਰਾੜੇਵਾਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਰਿਸ਼ਤੇਦਾਰ ਅਕਾਂਕਸ਼ ਸੇਨ ਕਤਲ ਕੇਸ ਦੇ ਦੋਸ਼ੀਆਂ ਨੂੰ ਕੱਲ੍ਹ ਸਜ਼ਾ ਸੁਣਾਈ ਜਾਏਗੀ। ਵਧੀਕ ਸੈਸ਼ਨ ਜੱਜ ਰਾਜੀਵ ਗੋਇਲ ਦੀ ਅਦਾਲਤ ਨੇ ਸੁਣਵਾਈ ਦੌਰਾਨ ਸਜ਼ਾ ਸੁਣਾਉਣ ਲਈ 20 ਨਵੰਬਰ ਦਾ ਦਿਨ ਤੈਅ ਕੀਤਾ ਹੈ। ਹਾਲਾਂਕਿ ਅਦਾਲਤ ਨੇ 17 ਨਵੰਬਰ ਨੂੰ ਅਕਾਂਕਸ਼ ਕਤਲ ਮਾਮਲੇ ਵਿੱਚ ਹਰਮਹਿਤਾਬ ਸਿੰਘ ਰਾੜੇਵਾਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਸੁਣਵਾਈ ਦੌਰਾਨ ਅਦਾਲਤ ਵੱਲੋਂ ਕੇਸ ’ਚ ਨਾਮਜ਼ਦ ਹਰਮਹਿਤਾਬ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਭਲਕੇ ਸਜ਼ਾ ਸੁਣਾਈ ਜਾਵੇਗੀ। ਇਹ ਮਾਮਲਾ ਸੈਕਟਰ-3 ਦੀ ਪੁਲਿਸ ਵੱਲੋਂ ਫਰਵਰੀ 2017 ’ਚ ਹਰਮਹਿਤਾਬ ਸਿੰਘ ਤੇ ਬਲਰਾਜ ਸਿੰਘ ਰੰਧਾਵਾ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 9 ਫਰਵਰੀ, 2017 ਦੀ ਰਾਤ ਨੂੰ ਸੈਕਟਰ-9 ’ਚ ਰਹਿਣ ਵਾਲੇ ਅਕਾਂਕਸ਼ ਸੈਨ ਦੇ ਦੋਸਤ ਦੀਪ ਸਿੱਧੂ ਵੱਲੋਂ ਘਰ ’ਚ ਪਾਰਟੀ ਰੱਖੀ ਗਈ ਸੀ। ਇੱਥੇ ਬਲਰਾਜ ਸਿੰਘ ਰੰਧਾਵਾ ਤੇ ਹਰਮਹਿਤਾਬ ਨੂੰ ਵੀ ਸੱਦਿਆ ਹੋਇਆ ਸੀ। ਪਾਰਟੀ ਦੌਰਾਨ ਨੌਜਵਾਨਾਂ ’ਚ ਝਗੜਾ ਹੋ ਗਿਆ ਸੀ। ਇਸ ਝਗੜੇ ਦੌਰਾਨ ਜ਼ਖ਼ਮੀ ਹੋਏ ਅਕਾਂਕਸ਼ ਸੇਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਥਾਣਾ-3 ਦੀ ਪੁਲਿਸ ਨੇ ਫਰਵਰੀ 2017 ’ਚ ਹਰਮਹਿਤਾਬ ਤੇ ਬਲਰਾਜ ਰੰਧਾਵਾ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਸੀ। ਪੁਲਿਸ ਨੇ ਕਤਲ ਕੇਸ ਸਬੰਧੀ ਹਰਮਹਿਤਾਬ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰ ਦਿੱਤਾ ਸੀ ਜਦੋਂਕਿ ਬਲਰਾਜ ਰੰਧਾਵਾ ਢਾਈ ਸਾਲ ਬਾਅਦ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।