ਬਠਿੰਡਾ: ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਕੈਪਟਨ ਅਤੇ ਮੋਦੀ ਸਰਕਾਰ ਤੇ ਹਮਲਾਵਰ ਹੋਏ।ਪੰਜਾਬ ਵਿੱਚ ਜਾਰੀ ਬਿਜਲੀ ਸੰਕਟ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੰਗੇ ਰਗੜੇ ਲਾਏ।

Continues below advertisement

ਦੱਸ ਦੇਈਏ ਕਿ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਕੌਂਸਲਰਾਂ ਨਾਲ ਮੁਲਾਕਾਤ ਕਰ ਲਈ ਪਹੁੰਚੇ ਸੀ।ਇਸ ਦੌਰਾਨ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੇ ਜਮਕੇ ਨਿਸ਼ਾਨਾਂ ਸਾਧਿਆ ਅਤੇ ਸ਼ਬਦੀ ਵਾਰ ਕੀਤੇ।

ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, "2007 ਵਿੱਚ ਜਦੋਂ ਕੈਪਟਨ ਦੀ ਸਰਕਾਰ ਸੀ ਉਸ ਸਮੇਂ 10 ਤੋਂ 12 ਘੰਟੇ ਦੇ ਲੰਬੇ-ਲੰਬੇ ਕੱਟ ਲੱਗਦੇ ਸੀ ਅਤੇ ਕਿਸਾਨਾਂ ਨੂੰ ਦੋ ਤੋਂ ਢਾਈ ਘੰਟੇ ਹੀ ਬਿਜਲੀ ਮਿਲਦੀ ਸੀ।ਜਿਸ ਤੋਂ ਬਾਅਦ ਅਸੀਂ ਲੋਕਾਂ ਨਾਲ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ।ਜਿਸ ਕਾਰਨ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਬਣੀ ਸੀ।

Continues below advertisement

ਉਨ੍ਹਾਂ ਅਗੇ ਕਿਹਾ ਕਿ ," 2014 ਵਿੱਚ 13 ਹਜ਼ਾਰ ਮੈਗਾਵਾਟ ਬਿਜਲੀ ਸਪਲਾਈ ਹੋਈ।ਜਿਸਦੇ ਚੱਲਦੇ ਬਿਜਲੀ ਆਮ ਹੀ ਨਹੀਂ ਸਗੋਂ ਸਰਪਲਸ ਹੋ ਗਈ।ਪੂਰੇ ਅੱਠ ਘੰਟੇ ਬਿਜਲੀ ਮਿਲਣ ਲੱਗੀ ਪਰ ਪਿਛਲੇ ਸਾਢੇ ਚਾਰ ਸਾਲ ਕੁੱਝ ਵੀ ਬਿਜਲੀ ਵਧਾਉਣ ਦਾ ਕੰਮ ਨਹੀਂ ਕੀਤਾ ਗਿਆ।"

ਬੀਬਾ ਬਾਦਲ ਨੇ ਕਿਹਾ, "ਇਨ੍ਹਾਂ ਨੇ ਥਰਮਲ ਪਾਵਰ ਪਲਾਂਟ ਬੰਦ ਕਰ ਦਿੱਤੇ ਹਨ, ਇੰਡਸਟਰੀ ਠੱਪ ਕਰ ਦਿੱਤੀ ਹੈ, ਫਸਲ ਲਈ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨ ਪਨੀਰੀ ਪੁੱਟਣ ਨੂੰ ਮਜਬੂਰ ਹਨ।"

ਹਰਸਿਮਰਤ ਕੌਰ ਬਾਦਲ ਨੇ ਪੈਟਰੋਲ ਡੀਜ਼ਲ ਦੀਆਂ ਵੱਧੀਆਂ ਕੀਮਤਾਂ ਤੇ ਬੋਲਦੇ ਹੋਏ ਕਿਹਾ ਕਿ,"ਜੇ ਸਰਕਾਰ ਵਿੱਚ ਥੋੜੀ ਬਹੁਤੀ ਸ਼ਰਮ ਹੁੰਦੀ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਟੈਕਸ ਘੱਟਾ ਦਿੰਦੀ, ਕੁੱਝ ਟੈਕਸ ਸੂਬਾ ਸਰਕਾਰ ਘੱਟਾਉਂਦੀ ਤੇ ਕੁੱਝ ਕੇਂਦਰ ਸਰਕਾਰ, ਪਰ ਨਹੀਂ ਦੋਨੋਂ ਸਰਕਾਰਾਂ ਬੇਸ਼ਰਮ ਹਨ।ਕੈਪਟਨ ਸਾਬ ਸਿਰਫ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ ਅਤੇ ਬਾਕੀ ਕਾਂਗਰਸ ਲੁੱਟਣ 'ਤੇ।"

PPA ਤੇ ਬੋਲਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ, "ਪਾਵਰ ਪਰਚੇਜ਼ ਐਗਰੀਮੈਂਟ ਬਿਲਕੁੱਲ ਅਸੀਂ ਕੀਤੇ ਹਨ ਕਿਉਂਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਿਜਲੀ ਆਮ ਕਰਾਂਗੇ।ਇਸਦੇ ਦੋ ਤਰੀਕੇ ਹੁੰਦੇ ਹਨ ਜਨਰੇਟ ਕਰੋ ਜਾਂ ਖਰੀਦੋ....ਜੇਕਰ ਕੋਈ ਕਮੀ ਸੀ ਤਾਂ ਇਨ੍ਹਾਂ ਚਾਰ ਸਾਲਾਂ ਵਿੱਚ ਪੂਰੀ ਕਿਉਂ ਨਹੀਂ ਕੀਤੀ ਉਦੋਂ ਕਿਉਂ ਸੁੱਤੇ ਰਹੇ ਸੀ।"