ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾਂ ਦਾ ਵਿਰੋਧੀ ਪਾਰਟੀਆਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਬਾਦਲ ਪਰਿਵਾਰ ਵਾਰ-ਵਾਰ ਕੇਂਦਰ ਦੇ ਪੱਖ 'ਚ ਭੁਗਤ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਉਨ੍ਹਾਂ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।


ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਦੁਹਰਾਉਂਦਿਆ ਕਿਹਾ, 'ਕੈਪਟਨ ਸਾਹਿਬ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ।' ਹਰਸਿਮਰਤ ਨੇ ਕਿਹਾ ਚਾਰ ਸਾਲ 'ਚ ਬੇਅਦਬੀ ਦੇ ਦੋਸ਼ੀਆ ਨੂੰ ਕੈਪਟਨ ਸਾਹਬ ਫੜ ਨਹੀਂ ਸਕੇ। ਇਸ ਤੋਂ ਇਲਾਵਾ ਬੀਜ ਘੁਟਾਲਾ, ਸ਼ਰਾਬ ਘੁਟਾਲਾ ਤੇ ਹੋਰ ਕਿੰਨੇ ਹੀ ਘੁਟਾਲੇ ਕੈਪਟਨ ਸਰਕਾਰ ਨੇ ਕੀਤੇ। ਇਨ੍ਹਾਂ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੈਪਟਨ ਸਾਹਬ ਖੇਤੀ ਆਰਡੀਨੈਂਸ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।


ਹਰਸਿਮਰਤ ਨੇ ਕੈਪਟਨ ਨੂੰ ਤਾਹਨਾ ਮਾਰਿਆ ਕੇਂਦਰ ਸਰਕਾਰ ਦੇ ਪੈਸੇ ਤੋਂ ਸਾਰਾ ਕੁਝ ਕਰ ਰਹੇ ਹੋ ਕੈਪਟਨ ਸਾਹਿਬ ਕੁਝ ਆਪ ਵੀ ਕਰ ਲਓ। ਉਨ੍ਹਾਂ ਕਿਹਾ ਕੈਪਟਨ ਨੇ ਵਿਧਾਨ ਸਭਾ 'ਚ ਤਿੰਨ ਘੰਟੇ ਦਾ ਸੈਸ਼ਨ ਕਰਕੇ ਡਰਾਮਾ ਕੀਤਾ। ਹਰਸਿਮਰਤ ਬਾਦਲ ਨੇ ਇਲਜ਼ਾਮ ਲਾਏ ਕਿ ਵਿਧਾਨ ਸਭਾ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮੁੱਦਾ ਨਹੀਂ ਵਿਚਾਰਿਆ ਗਿਆ।


ਇੱਕ ਦਿਨ 'ਚ 90,000 ਤੋਂ ਜ਼ਿਆਦਾ ਕੋਰੋਨਾ ਕੇਸ, ਹੁਣ ਪਹਿਲੇ ਨੰਬਰ 'ਤੇ ਆਉਣ ਵੱਲ ਭਾਰਤ ਦੇ ਕਦਮ


ਕੋਰੋਨਾ ਵਾਇਰਸ: ਨਹੀਂ ਲੱਭ ਰਿਹਾ ਕੋਈ ਹੱਲ, ਦੁਨੀਆਂ 'ਚ ਇਕ ਦਿਨ 'ਚ 2.30 ਲੱਖ ਨਵੇਂ ਕੇਸ, 4,000 ਤੋਂ ਜ਼ਿਆਦਾ ਮੌਤਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ