ਚੰਡੀਗੜ੍ਹ: ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਫੇਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।ਬੀਬਾ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨਾੰ ਦਾ ਜਦੋਂ 3 ਜੂਨ ਨੂੰ ਆਰਡੀਨੈਂਸ ਆਇਆ ਸੀ ਤਾਂ ਕੈਬਨਿਟ 'ਚ ਉਨ੍ਹਾਂ ਨੇ ਆਵਾਜ਼ ਚੁੱਕੀ ਸੀ।


ਉਨ੍ਹਾਂ ਕਿਹਾ ਕਿ, "17 ਸਤੰਬਰ ਨੂੰ ਮੈਂ ਅਸਤੀਫਾ ਦੇ ਦਿੱਤਾ ਸੀ। 3 ਜੂਨ ਤੋਂ ਲੈ ਕੇ 17 ਦਸੰਬਰ ਤੱਕ ਮੈਂ ਹਰ ਥਾਂ ਪਹੁੰਚੀ, ਜੇ ਪੀ ਨੱਡਾ ਨੂੰ ਵੀ ਮੈਂ ਮਿਲੀ ਸੀ।ਮੈਂ ਰਾਜਨਾਥ ਸਿੰਘ ਅਤੇ ਨੱਡਾ ਜੀ ਨੂੰ ਸਾਫ ਕਿਹਾ ਸੀ ਕਿ ਕਾਨੂੰਨ ਰੱਦ ਕਰੋ ਨਹੀਂ ਤਾਂ ਮੇਰਾ ਅਸਤੀਫਾ ਹੈ।ਇਸ ਮੁੱਦੇ ਨੂੰ ਨੈਸ਼ਨਲ ਮੁੱਦ ਅਕਾਲੀ ਦਲ ਨੇ ਬਣਾਈ ਹੈ।"


ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ, "ਸਰਕਾਰ ਦੇਸ਼ ਨੂੰ ਅੱਗ ਲਗਾਉਣ ਦਾ ਕੰਮ ਕਰ ਰਹੀ ਹੈ।ਸੰਵੀਧਾਨ ਦੀਆਂ ਧੱਜੀਆਂ ਉੱਡਾ ਰਹੇ ਹਨ।ਲੋਕਤੰਤਰ ਨੂੰ ਤਾਨਾਸ਼ਾਹੀ ਵੱਲ ਲੈ ਜਾ ਰਹੀ ਹੈ।ਇੰਟਰਨੈੱਟ ਬੰਦ ਕਰਕੇ ਜੋ ਕਸ਼ਮੀਰ ਵਿੱਚ ਕੀਤਾ ਉਹ ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੇ ਹਨ।"


ਉਨ੍ਹਾਂ ਕਿਸਾਨਾਂ ਦੇ ਮੁੱਦੇ ਤੇ ਜ਼ੋਰ ਦਿੰਦੇ ਹੋਏ ਕਿਹਾ, "ਜਿਨ੍ਹਾਂ ਸਿਰ ਤੇ ਤੁਸੀਂ ਅੱਜ ਹਣੇ ਹੋ ਉਨ੍ਹਾਂ ਉਪਰ ਹੀ ਤੁਸੀਂ ਡਾਂਗਾਂ ਚਲਾ ਰਹੇ ਹੋ।ਜੋ ਕਣਕ ਤੇ MSP ਵਧਾਈ ਹੈ ਉਹ ਕੋਝਾ ਮਜ਼ਾਕ ਹੈ।ਕਿਸਾਨਾਂ ਦੀ ਆਦਮਨ ਦੁਗਣੀ ਕਰਨ ਦੇ ਗੱਲ ਕਰਦੇ ਹਨ ਅਤੇ ਕਿਸਾਨ ਸੜਕਾਂ ਤੇ ਬੈਠਾ ਹੋਇਆ ਹੈ।ਕਿਸਾਨਾਂ ਦੀ ਆਮਦਨ ਤਾਂ ਦੁਗਣੀ ਨਹੀਂ ਹੋਈ ਪਰ ਪੈਟਰੋਲ ਜ਼ਰੂਰ ਦੁਗਣਾ ਹੋ ਗਿਆ।" 


ਪੰਜਾਬ ਦੇ ਮੁੱਖ ਮੰਤਰੀ ਚਹਿਰੇ ਦੀ ਗੱਲ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ, ਨਵਜੋਤ ਸਿੱਧੂ ਹੋਵੇ ਜਾਂ ਭਗਵੰਤ ਮਾਨ ਇਹ ਸਭ ਕਲਾਕਾਰ ਹਨ।ਇਹਨਾਂ ਦੀ ਲੜਾਈ ਸਿਰਫ ਕੁਰਸੀ ਤੱਕ ਹੀ ਹੈ।ਭਗਵੰਤ ਮਾਨ ਦੀ ਆਪਣੀ ਹੀ ਪਾਰਟੀ ਦੇ MP ਨੇ ਲੋਕ ਸਭਾ 'ਚ ਲਿਖਕੇ ਦੇ ਦਿੱਤਾ ਸੀ ਕਿ ਇਹ 11 ਵਜੇ ਹੀ ਸ਼ਰਾਬ ਪੀ ਕੇ ਲੋਕ ਸਭ ਆਉਂਦੇ ਹਨ।ਕੈਪਟਨ ਸਾਬ ਤਾਂ ਫਿਰ ਵੀ ਸ਼ਾਮ ਨੂੰ 5 ਵਜੇ ਬੋਤਲ ਖੋਲ੍ਹਦੇ ਹਨ।ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ ਅਤੇ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਲਈ ਸੀ।"