ਅੰਮ੍ਰਿਤਸਰ : ਸਾਬਕਾ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ’ਚ ਗੇਟ ਖ਼ਜ਼ਾਨਾ ਤੋਂ ਤਰਨ ਤਾਰਨ ਰੋਡ ਤੱਕ ਕੱਢੇ ਗਏ ਰੋਡ ਸ਼ੋਅ (ਰੈਲੀ) ’ਚ ਹਿੱਸਾ ਲੈਂਦਿਆਂ ਸੂਬੇ ’ਚ ਗਠਜੋੜ ਸਰਕਾਰ ਮੁੜ ਲਿਆਉਣ ਲਈ ਪਾਰਟੀ ਉਮੀਦਵਾਰਾਂ ਨੂੰ ਵੱਡੀ ਗਿਣਤੀ ’ਚ ਜਿਤਾਉਣ ਲਈ ਅਪੀਲ ਕੀਤੀ।
ਉਕਤ ਰੈਲੀ ਜੋ ਕਿ ਗੇਟ ਖ਼ਜਾਨਾ ਤੋਂ ਸ਼ੁਰੂ ਹੋਈ, ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਦੀ ਇਕ ਝਲਕ ਪਾਉਣ ਅਤੇ ਉਸ ਨੂੰ ਸੁਣ ਲਈ ਲੋਕਾਂ ਦਾ ਵਿਸ਼ਾਲ ਹੜ੍ਹ ਉਮੜ ਗਿਆ। ਹਲਕਾ ਦੱਖਣੀ ਦੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਗਿੱਲ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ, ਸਿਰਫ਼ ਐਲਾਨ 10 ਮਾਰਚ ਨੂੰ ਹੋਣਾ ਬਾਕੀ ਹੈ। ਇਸ ਮੌਕੇ ਅਕਾਲੀ ਬਸਪਾ ਆਗੂਆਂ ਅਤੇ ਵਰਕਰਾਂ ਨੇ ਜੋਸ਼ ’ਚ ਅਕਾਲੀ ਬਸਪਾ ਗਠਜੋੜ ਪਾਰਟੀ ਦੇ ਨਾਂਅ ’ਤੇ ਤੋਂ ਇਲਾਵਾ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਗਿੱਲ ਦੇ ਹੱਕ ਨਾਅਰੇ ਬੁਲੰਦ ਕੀਤੇ।
ਇਹ ਰੋਡ ਸ਼ੋਅ ਉਕਤ ਸਥਾਨ ਹੁੰਦਾ ਹੋਇਆ ਗੇਟ ਹਕੀਮਾਂ, ਭਗਤਾਂ ਵਾਲਾ, ਗਿਲਵਾਲੀ, ਚਾਟੀਵਿੰਡ ਚੌਂਕ ਆਦਿ ਬਜ਼ਾਰਾਂ ਤੋਂ ਹੁੰਦਾ ਹੋਇਆ ਤਰਨ ਤਾਰਨ ਤਲਬੀਰ ਗਿੱਲ ਦੇ ਮੁੱਖ ਚੋਣ ਦਫ਼ਤਰ ਵਿਖੇ ਸਮਾਪਤ ਹੋਇਆ। ਬੀਬਾ ਹਰਸਿਮਰਤ ਕੌਰ ਜੋ ਕਿ ਕਾਰ ’ਤੇ ਸਵਾਰ ਸੀ, ਦੇ ਨਾਲ ਛੱਤ ’ਤੇ ਬੈਠੇ ਗਿੱਲ ’ਤੇ ਸਮੂਹ ਪਾਰਟੀ ਆਗੂਆਂ, ਵਰਕਰਾਂ ਤੇ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਜਿਨ੍ਹਾਂ ਦਾ ਅਭਿਨੰਦਨ ਬੀਬਾ ਬਾਦਲ, ਗਿੱਲ ਵੱਲੋਂ ਕਬੂਲ ਕੀਤਾ ਗਿਆ।
ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨੂੰ ਹਰ ਹਲਕੇ ’ਚੋਂ ਵੋਟਰਾਂ ਵੱਲੋਂ ਨਾਪੱਖੀ ਹੁੰਗਾਰਾ ਮਿਲਣ ਕਾਰਨ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਵੋਟਰ ਉਨ੍ਹਾਂ ਤੋਂ ਇਹ ਜਵਾਬ ਮੰਗ ਰਹੇ ਹਨ ਕਿ ਪਹਿਲਾਂ ਸੱਤਾ ਹਾਸਲ ਕਰਨ ਸਮੇਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰੋ ਫ਼ਿਰ ਹੀ ਵੋਟਾਂ ਮੰਗਣ ਦਾ ਹੱਕ ਜਿਤਾਓ। ਕਿਉਂਕਿ ਤੁਹਾਡੇ ਇਨ੍ਹਾਂ ਝੂਠੇ ਵਾਅਦਿਆਂ ਨਾਲ ਹਲਕੇ ਦੀ ਨੁਹਾਰ ਨੂੰ ਢਾਹ ਹੀ ਲੱਗੀ ਹੈ। ਇਸ ਲਈ ਹੁਣ ਹਲਕਾ ਵਾਸੀਆਂ ਨੇ ਮਨ ਬਣਾ ਲਿਆ ਹੈ ਕਿ ਲੋਕ ਹਮਾਇਤੀ ਪਾਰਟੀ ਅਕਾਲੀ ਬਸਪਾ ਗਠਜੋੜ ਹੀ ਹੈ ਜੋ ਕਿ ਲੋਕਾਂ ਦੇ ਦੁਖ ਸੁਖ ਦੀ ਭਾਈਵਾਲ ਤਾਂ ਹੈ ਅਤੇ ਬੀਤੇ ਸਮੇਂ ਕਰਵਾਇਆ ਗਿਆ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਜਿਉਂਦੀ ਜਾਗਦੀ ਤਸਵੀਰ ਹੈ।
ਇਸ ਮੌਕੇ ਪੂਰਨ ਸਿੰਘ ਮੱਤੇਵਾਲ, ਅਵਤਾਰ ਸਿੰਘ ਟਰੱਕਾਂ ਵਾਲਾ, ਧਿਆਨ ਸਿੰਘ ਪਹਿਲਵਾਨ, ਅਮਨਦੀਪ ਸਿੰਘ ਸਕੂਲ ਵਾਲਾ, ਕੁਲਵੰਤ ਸਿੰਘ ਭੱਟੀ, ਸੁਖਦੇਵ ਸਿੰਘ ਬੱਤਰਾ, ਗੁਰਮੀਤ ਸਿੰਘ ਰੂਬੀ ਸਰਪੰਚ, ਅਮਰਜੀਤ ਸਿੰਘ ਭਾਟੀਆ, ਸਵਰਾਜ ਸਿੰਘ ਸ਼ਾਮ, ਅਮਰੀਕ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਮਾਮਾ ਸਿਕੰਦਰ, ਗੁਰਜੀਤ ਸਿੰਘ ਸੰਧੂ, ਨਵਜੀਤ ਸਿੰਘ ਲੱਕੀ, ਰਵੇਲ ਸਿੰਘ ਭੁੱਲਰ, ਬਲਵਿੰਦਰ ਸਿੰਘ ਹਵੇਲੀ ਵਾਲਾ, ਰਾਜੂ ਮਾਹਲ, ਦਲਜੀਤ ਸਿੰਘ ਫੌਜੀ, ਅਜੈਬੀਰਪਾਲ ਸਿੰਘ ਰੰਧਾਵਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਇੰਦਰਜੀਤ ਸਿੰਘ ਪੰਡੋਰੀ ਬਿਕਰਮਜੀਤ ਸਿੰਘ ਬਾਦਲ, ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲਾ, ਹਰਮੀਤ ਸਿੰਘ ਮਠਾੜੂ, ਪਵਨ ਗਿੱਲ, ਜਸਪਾਲ ਸਿੰਘ ਮੇਸ਼ੀ ਤੋਂ ਇਲਾਵਾ ਵੱਡੀ ਲੋਕ ਅਤੇ ਅਕਾਲੀ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।