ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਨਵਜੋਤ ਸਿੱਧੂ ਦੇ ਅਸਤੀਫੇ ਉੱਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਡਰਾਮੇ ਤੋਂ ਪੰਜਾਬ ਦਾ ਹਰ ਨਾਗਰਿਕ ਜਾਣੂ ਹੈ। ਕਾਂਗਰਸ ਜਿਵੇਂ ਅੱਜ ਤੋਂ ਢਾਈ ਸਾਲ ਪਹਿਲਾਂ ਝੂਠ ਮਾਰ ਕੇ ਸੱਤਾ ਵਿੱਚ ਆਈ ਸੀ, ਉਹ ਡਰਾਮੇਬਾਜ਼ੀ ਅੱਗੇ ਚੱਲ ਰਹੀ ਹੈ। ਰਾਹੁਲ ਗਾਂਧੀ ਨੇ ਪਹਿਲਾਂ ਹੀ ਅਸਤੀਫਾ ਦਿੱਤਾ ਹੋਇਆ ਹੈ, ਉਨ੍ਹਾਂ ਕੋਲ ਕੋਈ ਅਹੁਦਾ ਨਹੀਂ। ਜੇ ਕਿਸੇ ਪੰਜਾਬ ਦੇ ਮੰਤਰੀ ਨੇ ਅਸਤੀਫਾ ਦੇਣਾ ਹੈ ਤੇ ਉਹ ਚਿੱਠੀ ਉਸ ਨੂੰ ਭੇਜੇ, ਜੀਹਦੇ ਕੋਲ ਕੋਈ ਪੋਸਟ ਹੀ ਨਹੀਂ, ਤਾਂ ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ?
ਹਰਸਿਮਰਤ ਨੇ ਕਿਹਾ ਕਿ ਹਰ ਅਕਲਮੰਦ ਬੰਦਾ ਇਹ ਜਾਣਦਾ ਹੈ ਕਿ ਜੇ ਕਿਸੇ ਮੰਤਰੀ ਨੇ ਅਸਤੀਫਾ ਦੇਣਾ ਹੈ ਤਾਂ ਉਹ ਆਪਣੇ ਮੁੱਖ ਮੰਤਰੀ ਜਾਂ ਆਪਣੇ ਰਾਜਪਾਲ ਨੂੰ ਚਿੱਠੀ ਲਿਖਦਾ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਇੰਨਾ ਸਮਾਂ ਕਿਉਂ ਲੰਘ ਗਿਆ? ਸਿੱਧੂ ਨੂੰ ਮੰਤਰਾਲਾ ਤਾਂ ਬਹੁਤ ਚਿਰ ਦਾ ਮਿਲਿਆ ਹੋਇਆ ਸੀ ਪਰ ਉਹ ਸਾਂਭ ਨਹੀਂ ਰਹੇ ਸੀ। ਬਿਜਲੀ ਦੇ ਬਿੱਲਾਂ ਨੂੰ ਲੈ ਕੇ ਜਿੱਥੇ ਹੁਣ ਪੰਜਾਬ ਦੇ ਲੋਕਾਂ ਦਾ ਕੁਝ ਕਰਨਾ ਸੀ, ਉੱਥੇ ਹੁਣ ਉਨ੍ਹਾਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ੀ ਇਨ੍ਹਾਂ ਦੀ ਪੁਰਾਣੀ ਆਦਤ ਹੈ।
ਇਸ ਤੋਂ ਇਲਾਵਾ ਹਰਸਿਮਰਤ ਨੇ ਕਰਤਾਰਪੁਰ ਕੌਰੀਡੋਰ ਬਾਰੇ ਕਿਹਾ ਕਿ ਲਾਂਘਾ ਸਿੱਖਾਂ ਦੀ ਬਹੁਤ ਪੁਰਾਣੀ ਮੰਗ ਸੀ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਓਂ ਜੰਗੀ ਪੱਧਰ 'ਤੇ ਲਾਂਘਾ ਬਣ ਰਿਹਾ ਹੈ। ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਹਾਲਾਂਕਿ ਸਾਡੇ ਦੁਸ਼ਮਣ ਦੇਸ਼ ਦੇ ਨਾਲ ਇਹੋ ਜਿਹੇ ਹਾਲਾਤ ਵਿਗੜੇ ਹੋਏ ਹਨ ਕਿ ਸਾਡੀ ਤਾਂ ਗੱਲਬਾਤ ਵੀ ਬੰਦ ਹੈ ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਨੇ ਦਿਖਾਇਆ ਹੈ ਕਿ ਜਿੱਥੇ ਉਨ੍ਹਾਂ ਦੀ ਰਹਿਮਤ ਹੁੰਦੀ ਹੈ, ਉਨ੍ਹਾਂ ਕੰਮ-ਕਾਜਾਂ ਨੂੰ ਕੋਈ ਰੋਕ ਨਹੀਂ ਸਕਦਾ।
ਸਿੱਧੂ ਦੇ ਅਸਤੀਫ਼ੇ 'ਤੇ ਹਰਸਿਮਰਤ ਬਾਦਲ ਹੈਰਾਨ, ਕਹੀ ਵੱਡੀ ਗੱਲ
ਏਬੀਪੀ ਸਾਂਝਾ
Updated at:
14 Jul 2019 03:40 PM (IST)
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਨਵਜੋਤ ਸਿੱਧੂ ਦੇ ਅਸਤੀਫੇ ਉੱਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਡਰਾਮੇ ਤੋਂ ਪੰਜਾਬ ਦਾ ਹਰ ਨਾਗਰਿਕ ਜਾਣੂ ਹੈ। ਕਾਂਗਰਸ ਜਿਵੇਂ ਅੱਜ ਤੋਂ ਢਾਈ ਸਾਲ ਪਹਿਲਾਂ ਝੂਠ ਮਾਰ ਕੇ ਸੱਤਾ ਵਿੱਚ ਆਈ ਸੀ, ਉਹ ਡਰਾਮੇਬਾਜ਼ੀ ਅੱਗੇ ਚੱਲ ਰਹੀ ਹੈ।
- - - - - - - - - Advertisement - - - - - - - - -