Punjab News: 15 ਅਗਸਤ 2023 ਨੂੰ ਪਟਿਆਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਗਲੀ 15 ਅਗਸਤ ਤੱਕ ਸੂਬੇ ਵਿੱਚ ਚਿੱਟੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪਰ ਅਜੇ ਵੀ ਆਏ ਦਿਨ ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਹੋ ਰਹੀ ਹਨ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ, ਚਾਰ ਹਫ਼ਤਿਆਂ ਤੋਂ ਇੱਕ ਸਾਲ ਤੋਂ ਦੋ ਸਾਲ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਟੀਚੇ ਨੂੰ ਸ਼ਿਫਟ ਕੀਤਾ ਹੈ। ਹੁਣ 2.5 ਸਾਲ ਬਾਅਦ ਵੀ ਲੋਕ ਨਸ਼ੇ ਦੀ ਓਵਰਡੋਜ਼ ਦਾ ਸ਼ਿਕਾਰ ਹੋ ਰਹੇ ਹਨ, ਬਠਿੰਡਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ 3 ਮੌਤਾਂ ਹੋਈਆਂ ਹਨ। ਹੁਣ ਮੁੱਖ ਮੰਤਰੀ ਆਪਣੇ ਆਗਾਮੀ ਆਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਪੰਜਾਬੀਆਂ ਨੂੰ ਕੀ ਕਹਿਣਗੇ ? ਉਹ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਆਪਣਾ ਵਾਅਦਾ ਪੂਰਾ ਕਿਉਂ ਨਹੀਂ ਕਰ ਸਕੇ।
ਇਸ ਟਵੀਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਹੋਈ ਮੌਤ ਦੀ ਖ਼ਬਰ ਵੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਵੀਡੀਓ ਵੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਅਗਲੀ 15 ਅਗਸਤ ਤੱਕ ਨਸ਼ੇ ਨੂੰ ਜੜ੍ਹੋ ਪੱਟ ਦਿੱਤਾ ਜਾਵੇਗਾ।
15 ਅਗਸਤ 2024 ਵਿੱਚ ਕੁਝ ਦਿਨ ਨਹੀਂ ਸਗੋਂ ਕੁਝ ਘੰਟੇ ਹੀ ਬਚੇ ਹਨ ਤੇ ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ, ਇੱਥੇ ਸਵਾਲ ਉਹ ਉੱਠਦਾ ਹੈ ਕਿ ਭਗਵੰਤ ਮਾਨ ਹੁਣ ਪੰਜਾਬੀਆਂ ਨਾਲ ਕੀਤੇ ਗਏ ਵਾਅਦੇ ਦਾ ਕੀ ਜਵਾਬ ਦਿੰਦੇ ਹਨ ਜਾਂ ਫਿਰ ਅਜੇ ਹੋਰ ਸਮਾਂ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ-Punjab News: ਪੰਜਾਬ ਪੁਲਿਸ ਨੇ ਨਸ਼ਾ ਤਸਕਰ ਹਿਰਾਸਤ 'ਚ ਲੈ ਭੇਜਿਆ ਡਿਬਰੂਗੜ੍ਹ ਜੇਲ੍ਹ, ਜਾਣੋ ਕੌਣ ਹੈ ਇਹ ਤਸਕਰ ਬਿੱਲਾ ?