ਮੁਕਤਸਰ : ਲੰਬੀ ਵਿਧਾਨ ਸਭਾ ਹਲਕਾ ਤੋਂ ਹਰਸਿਮਰਤ ਕੌਰ ਬਾਦਲ (Harsimrat Kaur Badal)  ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ । ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਕੋਈ ਸਵਾਲ ਨਹੀ ਪੁੱਛਦਾ, ਜਿਸਨੇ ਖੇਤੀ ਕਾਨੂੰਨਾਂ ਦੀ ਕਮੇਟੀ ਵਿਚ ਸਹਿਮਤੀ ਦਿੱਤੀ ਸੀ ਅਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਗਿਆ ।  ਹਰਸਿਮਰਤ ਬਾਦਲ ਨੇ ਕਿਹਾ ਕਿ ਅਸੀਂ ਤਾਂ ਕੁਰਸੀ ਨੂੰ ਠੋਕਰ ਮਾਰ ਕੇ ਕਿਸਾਨਾਂ ਨਾਲ ਖੜੇ ਹਾਂ ।

ਆਮ ਆਦਮੀ ਨੇ ਕਿਹੜੀ ਆਵਾਜ਼ ਚੁੱਕੀ ਆਮ ਲੋਕਾਂ ਦੀ। ਕਾਂਗਰਸ ਨੇ ਕੈਪਟਨ ਨੂੰ ਹਟਾ ਕੇ ਨਵਾਂ ਮੁੱਖ਼ ਮੰਤਰੀ ਚੰਨੀ ਨੂੰ ਬਣਾ ਦਿੱਤਾ। ਚੰਨੀ ਟੈਕਨੀਕਲ ਸਿੱਖਿਆਂ ਮੰਤਰੀ ਸੀ ਵਿਦਿਆਰਥੀਆ ਨੂੰ ਵਜੀਫੇ ਨਹੀ ਮਿਲੇ । ਕਾਂਗਰਸ ਦਾ ਮੰਤਰੀ ਵਜੀਫੇ ਖਾ ਗਿਆ । ਚੰਨੀ ਨੇ ਕੁਝ ਨਹੀਂ ਕੀਤਾ । ਸਿਹਤ ਮੰਤਰੀ ਵੈਕਸੀਨ ਦੇ ਪੈਸੇ ਖਾ ਗਿਆ ਉਦੋਂ ਚੰਨੀ ਨੇ ਕੁਝ ਨਹੀ ਕੀਤਾ ।

ਚੰਨੀ 36 ਹਜ਼ਾਰ ਕਰਮਚਾਰੀ ਪੱਕੇ ਕਰਨ ਦੀ ਗਲ ਕਰਦਾ ਹੈ । ਮੈਨੂੰ ਇਕ ਕਰਮਚਾਰੀ ਦਸੇ ਜਿਹੜਾ ਆਪਣੇ ਸ਼ਹਿਰ ਦਾ ਵੀ ਪੱਕਾ ਕੀਤਾ ਹੋਵੇ। ਇਸ ਨੇ ਕੁਝ ਨਹੀ ਕੀਤਾ ।  ਚੰਨੀ ਦੇ ਸ਼ਾਲੇ ਦੇ ਮੁੰਡੇ ਘਰੋਂ 11 ਕਰੋੜ ਨਗਦ ਮਿਲੇ ਹਨ । ਕਈ ਤੋਲੇ ਸੋਨਾ ਅਤੇ ਮਹਿੰਗੀਆ ਘੜੀਆਂ ਮਿਲੀਆ ਹਨ। ਚੰਨੀ ਆਪਣੇ ਆਪ ਨੂੰ ਗਰੀਬ ਕਹਿੰਦਾ ਹੈ ਉਹ ਤਾਂ ਅਮੀਰ ਹੋ ਗਿਆ।

ਜਦੋਂ ਆਮ ਲੋਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਕਿਸੇ ਨੇ ਵੀ ਆਵਾਜ਼ ਨਹੀਂ ਚੁੱਕੀ । ਆਟਾ ਦਾਲ ਸਕੀਮ ਬੰਦ ਕਰ ਦਿਤੀ ਕਿਸੇ ਨੇ ਵੀ ਆਵਾਜ਼ ਨਹੀਂ ਚੁੱਕੀ । ਸ਼ਗਨ ਸਕੀਮ ਬੰਦ ਕਰ ਦਿਤੀ ਕਿਸੇ ਨੇ ਵੀ ਆਵਾਜ਼ ਨਹੀਂ ਚੁੱਕੀ । ਆਪ ਅਤੇ ਕਾਂਗਰਸ ਆਪਸ ਵਿਚ ਮਿਲੇ ਹੋਏ ਹਨ। ਕੇਜਰੀਵਾਲ ਮਹਾ ਚੋਰ ਹੈ ਇਸ ਨੂੰ ਪਂਜਾਬ ਨਾਲ ਕੋਈ ਲਗਾਵ ਨਹੀਂ ਹੈ।

ਪੰਜਾਬ ਵਿਚ ਟਿਕਟਾ ਵੇਚ ਰਹੇ ਹੈ ਇਨ੍ਹਾਂ ਦੇ ਆਪਣੇ ਬੰਦੇੇ ਕਹਿ ਰਹੇ ਹਨ। ਇਨ੍ਹਾਂ ਨੇ ਨਵਾਂ ਧੰਦਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾਂਦੀ ਸ਼ਰਾਬ ਪਿੱਛੇ । ਸ਼ਰਾਬ ਫਿਰ ਵੀ ਨਹੀਂ ਛੱਡੀ। ਕੇਜਰੀਵਾਲ ਦੀ ਜਦੋਂ ਭਗਵੰਤ ਮਾਨ ਨੇ ਕੋਈ ਗੱਲ ਨਾ ਮੰਨੀ ਤਾਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਚੁੱਕ ਕੇ ਬਾਹਰ ਮਾਰਨਾ ਹੈ। ਅਕਾਲੀ ਦਲ ਤਿੰਨ- ਤਿੰਨ ਸਰਕਾਰਾਂ ਖਿਲਾਫ ਲੜ ਰਿਹਾ ਹੈ। ਸਾਰੇ ਚੈਨਲਾਂ ਤੇ ਝੂਠੇ ਸਰਵੇ ਦਿਖਾਏ ਜਾ ਰਹੇ ਹੈ। ਅਮਰਿੰਦਰ ਰਾਜਾ ਵੜਿੰਗ ਨੂੰ ਸੁਸਤ ਦੱਸਿਆ ।

Continues below advertisement


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904