ਜੀਂਦ: ਹਰਿਆਣਾ ਦੇ ਜੀਂਦ ਡਿਪੂ ਨੇ ਪੰਜਾਬ ਜਾਣ ਵਾਲੀਆਂ ਆਪਣੀ ਬੱਸ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਜੀਂਦ ਡਿਪੂ ਨੇ ਬੱਸ ਸੇਵਾ ਬੰਦ ਕਰਨ ਦਾ ਹੁਕਮ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਲਿਆ ਸੀ। ਪਰ ਡਿਪੂ ਨੇ ਅੰਮ੍ਰਿਤਸਰ ਅਤੇ ਜੰਮੂ -ਕਟੜਾ ਰੂਟ ਉੱਤੇ ਬੱਸ ਸੇਵਾ ਅਜੇ ਵੀ ਮੁਲਤਵੀ ਕੀਤੀ ਹੋਈ ਹੈ। ਡਿਪੂ ਵੱਲੋਂ ਸੇਵਾ ਮੁਲਤਵੀ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਕੱਲ੍ਹ ਤੋਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਜੀਂਦ ਤੋਂ ਪਾਤੜਾਂ-ਸਮਾਣਾ ਰੂਟ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਜੀਂਦ ਡਿਪੂ ਤੋਂ ਜੰਮੂ-ਕੱਟੜਾ-ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਦੇ ਵੱਖ-ਵੱਖ ਰੂਟ ਉੱਤੇ ਬੱਸਾਂ ਦੌੜਦੀਆਂ ਹਨ।