ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਦਿੱਲੀ ਜਾ ਰਹੇ ਕਿਸਾਨਾਂ ਨੂੰ ਤਾਕਤ ਨਾਲ ਰੋਕਣ ਵਿੱਚ ਲੱਗੀ ਬੀਜੇਪੀ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਅੱਜ ਸ਼ੁੱਕਰਵਾਰ ਨੂੰ ਕੁਝ ਪਿਛਾਂਹ ਹਟਦੀ ਵਿਖਾਈ ਦੇ ਰਹੀ ਹੈ। ਇਸ ਨੂੰ ਹਰਿਆਣਾ ਦੀ ਖੱਟਰ ਸਰਕਾਰ ਉੱਤੇ ਜਾਟ ਭਾਈਚਾਰੇ ਦਾ ਦਬਾਅ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਸੂਬੇ ਦੇ ਜ਼ਿਆਦਾਤਰ ਕਿਸਾਨ ਇਸੇ ਭਾਈਚਾਰੇ ਨਾਲ ਸਬੰਧਤ ਹਨ। ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਜਾਟ ਭਾਈਚਾਰੇ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਤੋਂ ਦਿੱਲੀ ਜਾ ਰਹੇ ਕਿਸਾਨਾਂ 'ਤੇ ਤਸ਼ੱਦਦ ਢਾਹਿਆ ਪਰ ਹਰਿਆਣਾ ਦੇ ਕਿਸਾਨ ਵੀ ਜਦੋਂ ਸੜਕਾਂ ਉੱਪਰ ਆਏ ਤਾਂ ਰਾਤੋ-ਰਾਤ ਸਾਰੇ ਸਮੀਕਰਨ ਬਦਲ ਗਏ। ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਰਾਹ ਖੋਲ੍ਹ ਦਿੱਤੇ। ਪੁਲਿਸ ਨੇ ਵੀ ਹਲਕਾ ਬਲ ਪ੍ਰਯੋਗ ਕੀਤਾ ਪਰ ਜਦੋਂ ਕਿਸਾਨਾਂ ਨੇ ਬੈਰੀਕੇਡ ਤੋੜੇ ਤਾਂ ਉਹ ਇੱਕ ਪਾਸੇ ਹੋ ਗਏ।
ਦੱਸ ਦਈਏ ਕਿ ਜਾਟ ਭਾਈਚਾਰਾ ਹਾਲੇ ਭਾਜਪਾ ਨਾਲ ਪੂਰੀ ਤਰ੍ਹਾਂ ਨਾਲ ਨਹੀਂ ਜੁੜਿਆ ਤੇ ਸਾਲ 2019 ’ਚ ਵਿਧਾਨ ਸਭਾ ਚੋਣਾਂ ਦੌਰਾਨ ਜਾਟਾਂ ਦੀ ਨਾਰਾਜ਼ਗੀ ਹੀ ਭਾਜਪਾ ਨੂੰ ਭਾਰੀ ਪਈ ਸੀ। ਤਦ ਭਾਜਪਾ 40 ਸੁੰਗੜ ਕੇ 40 ਸੀਟਾਂ ਉੱਤੇ ਆ ਗਈ ਸੀ। ਭਾਜਪਾ ਸਰਕਾਰ ਬਣਾਉਣ ਲਈ ਜ਼ਰੂਰੀ ਅੰਕੜੇ 46 ਤੋਂ 6 ਵਿਧਾਇਕ ਪਿਛਾਂਹਾ ਰਹਿ ਗਈ ਸੀ। ਇਸੇ ਲਈ ਭਾਜਪਾ ਨੂੰ ਜਨਨਾਇਕ ਜਨਤਾ ਪਾਰਟੀ (JJP) ਨਾਲ ਮਿਲ ਕੇ ਸਰਕਾਰ ਬਣਾਉਣੀ ਪਈ; ਜਿਸ ਦੇ 10 ਵਿਧਾਇਕ ਹਨ।
ਪਿਛਲੇ ਮਹੀਨੇ ਜਦੋਂ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਹਰਿਆਣਾ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਤਦ ਜਨਨਾਇਕ ਜਨਤਾ ਪਾਰਟੀ ਨੇ ਕਿਸਾਨਾਂ ਦੀ ਹਮਾਇਤ ਕੀਤੀ ਸੀ। ਫ਼ਸਲਾਂ ਦੀ MSP ਨੂੰ ਯਕੀਨੀ ਬਣਾਉਣ ਦੀ ਕਿਸਾਨਾਂ ਦੀ ਮੰਗ ਨੂੰ ਜਾਇਜ਼ ਕਰਾਰ ਦਿੱਤਾ ਸੀ। ਇਸ ਮੁੱਦੇ ਉੱਤੇ JJP ਆਗੂਆਂ ਦੇ ਬਿਆਨ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਔਕੜਾਂ ਵਧਾਉਂਦੇ ਰਹੇ ਹਨ।
ਪਹਿਲੀ ਵਾਰ ਚੋਣਾਂ ਲੜਨ ਵਾਲੀ JJP ਦਾ ਆਧਾਰ ਇਹ ਜਾਟ ਭਾਈਚਾਰਾ ਤੇ ਕਿਸਾਨ ਹੀ ਮੰਨੇ ਜਾਂਦੇ ਹਨ। ਅਜਿਹੀ ਹਾਲਤ ਵਿੱਚ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਅਗਵਾਈ ਹੇਠਲੀ JJP ਉੱਤੇ ਵੀ ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਦਬਾਉਣ ਦਾ ਦਬਾਅ ਕਾਫ਼ੀ ਵਧ ਗਿਆ ਸੀ।
ਕਿਸਾਨਾਂ ਨਾਲ ਪੰਗਾ ਲੈ ਕੇ ਬੁਰੀ ਫਸੀ ਹਰਿਆਣਾ ਸਰਕਾਰ, ਜਾਟਾਂ ਨੇ ਰਾਤੋ-ਰਾਤ ਬਦਲੇ ਸਮੀਕਰਨ
ਏਬੀਪੀ ਸਾਂਝਾ
Updated at:
27 Nov 2020 03:17 PM (IST)
ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਦਿੱਲੀ ਜਾ ਰਹੇ ਕਿਸਾਨਾਂ ਨੂੰ ਤਾਕਤ ਨਾਲ ਰੋਕਣ ਵਿੱਚ ਲੱਗੀ ਬੀਜੇਪੀ ਦੀ ਅਗਵਾਈ ਹੇਠਲੀ ਹਰਿਆਣਾ ਸਰਕਾਰ ਅੱਜ ਸ਼ੁੱਕਰਵਾਰ ਨੂੰ ਕੁਝ ਪਿਛਾਂਹ ਹਟਦੀ ਵਿਖਾਈ ਦੇ ਰਹੀ ਹੈ।
- - - - - - - - - Advertisement - - - - - - - - -