ਚੰਡੀਗੜ੍ਹ: ਪੰਜਾਬ ਦੇ ਡਾਕਟਰ ਸਾਜ਼ੋ-ਸਾਮਾਨ ਲਈ ਲੜ ਰਹੇ ਹਨ ਪਰ ਗੁਆਂਢੀ ਸੂਬੇ ਹਰਿਆਣਾ ਨੇ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਚੌਥੀ ਸ਼੍ਰੇਣੀ ਕਰਮਚਾਰੀਆਂ, ਐਂਬੂਲੈਂਸ ਦੇ ਸਟਾਫ ਤੇ ਟੈਸਟਿੰਗ ਲੈਬ ਦੇ ਸਟਾਫ ਦੇ ਨਾਲ-ਨਾਲ ਦੇਖਭਾਲ ਵਿੱਚ ਲੱਗੇ ਸਟਾਫ ਦੇ ਕਰਮਚਾਰੀਆਂ ਨੂੰ ਕਰੋਨਾ ਪੀਰੀਅਡ ਦੌਰਾਨ ਦੁੱਗਣੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਮੈਡੀਕਲ ਸਟਾਫ ਦਾ ਹੌਸਲਾ ਵਧਾਉਣ ਲਈ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਦੇ ਕਈ ਹਸਪਤਾਲਾਂ ਦਾ ਇਹ ਹਾਲ ਹੈ ਕਿ ਉਨ੍ਹਾਂ ਕੋਲ ਸਵੈ-ਰੱਖਿਆ ਦਾ ਸਾਜ਼ੋ-ਸਾਮਾਨ ਤੱਕ ਨਹੀਂ। ਇਸ ਲਈ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਣੇ ਕਈ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਵੀ ਮੈਡੀਕਲ ਸਟਾਫ ਨੇ ਰੋਸ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਕੋਲ ਸੁਰੱਖਿਆ ਕਿੱਟਾਂ ਵੀ ਨਹੀਂ ਹਨ।
ਉਧਰ ਕੋਰੋਨਾ ਦਾ ਜੰਗ ਜਿੱਤਣ ਲਈ ਹਰਿਆਣਾ ਦੇ ਮੁੱਖ ਮੰਤਰੀ ਨੇ ਮੈਡੀਕਲ ਸਟਾਫ ਨੂੰ ਦੁੱਗਣੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਕੰਮ ਕਰ ਰਹੇ ਅਜਿਹੇ ਸਾਰੇ ਵਿਅਕਤੀ, ਜੋ ਕੇਂਦਰ ਸਰਕਾਰ ਦੇ ਐਲਾਨ ਸਕੀਮ ਵਿੱਚ ਪਾਤਰ ਨਹੀਂ ਹੁੰਦੇ, ਉਨ੍ਹਾਂ ਸਾਰਿਆਂ ਨੂੰ ਵੀ ਰਾਜ ਸਰਕਾਰ ਵੱਲੋਂ ਕਵਰ ਕੀਤਾ ਜਾਵੇਗਾ ਜਿਸ ਤਹਿਤ ਡਾਕਟਰਾਂ ਨੂੰ 50 ਲੱਖ ਰੁਪਏ, ਨਰਸ ਨੂੰ 30 ਲੱਖ ਰੂਪਏ, ਪੈਰਾ ਮੈਡੀਕਲ ਨੂੰ 20 ਲੱਖ ਰੁਪਏ ਅਤੇ ਚੌਥੀ ਸ਼੍ਰੇਣੀ ਕਰਮੀ ਨੂੰ 10 ਲੱਖ ਰੁਪਏ ਦੀ ਐਕਸ-ਗਰੇਸ਼ੀਆ ਦਾ ਲਾਭ ਦਿੱਤਾ ਜਾਵੇਗਾ।
ਹਰਿਆਣਾ ਦੇ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਦੁੱਗਣੀ ਤਨਖਾਹ ਦਾ ਐਲਾਨ
ਏਬੀਪੀ ਸਾਂਝਾ
Updated at:
10 Apr 2020 11:59 AM (IST)
ਪੰਜਾਬ ਦੇ ਡਾਕਟਰ ਸਾਜ਼ੋ-ਸਾਮਾਨ ਲਈ ਲੜ ਰਹੇ ਹਨ ਪਰ ਗੁਆਂਢੀ ਸੂਬੇ ਹਰਿਆਣਾ ਨੇ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਚੌਥੀ ਸ਼੍ਰੇਣੀ ਕਰਮਚਾਰੀਆਂ, ਐਂਬੂਲੈਂਸ ਦੇ ਸਟਾਫ ਤੇ ਟੈਸਟਿੰਗ ਲੈਬ ਦੇ ਸਟਾਫ ਦੇ ਨਾਲ-ਨਾਲ ਦੇਖਭਾਲ ਵਿੱਚ ਲੱਗੇ ਸਟਾਫ ਦੇ ਕਰਮਚਾਰੀਆਂ ਨੂੰ ਕਰੋਨਾ ਪੀਰੀਅਡ ਦੌਰਾਨ ਦੁੱਗਣੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਮੈਡੀਕਲ ਸਟਾਫ ਦਾ ਹੌਸਲਾ ਵਧਾਉਣ ਲਈ ਕੀਤਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -