ਕੈਥਲ : ਹਰਿਆਣਾ ਦੇ ਕੈਥਲ ਜ਼ਿਲੇ ਦੇ ਪਿੰਡ ਦਿਉਬਨ ਨੇੜੇ ਡੇਢ ਕਿਲੋ RDX ਮਿਲਣ ਨਾਲ ਹੜਕੰਪ ਮਚ ਗਿਆ ਹੈ। ਕੈਥਲ ਵਿਚ ਪੁਲਿਸ ਨੂੰ RDX ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੂੰ ਮੌਕੇ 'ਤੇ ਇੱਕ ਬਾਕਸ ਮਿਲਿਆ ਹੈ। ਜਿਸ ਤੋਂ ਬਾਅਦ ਐਂਟੀ ਬੰਬ ਸਕੁਐਡ ਦੀ ਟੀਮ ਨੇ ਡੱਬੇ ਵਿੱਚ ਰੱਖੇ ਬੰਬ ਨੂੰ ਡਿਫਯੂਜ਼ ਕਰ ਦਿੱਤਾ ਗਿਆ।
ਕੈਥਲ ਪੁਲੀਸ ਦੇ ਨਾਲ-ਨਾਲ ਅੰਬਾਲਾ ਐਸਟੀਐਫ ਦੀ ਟੀਮ ਵੀ ਮੌਕੇ ’ਤੇ ਜਾ ਕੇ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਇਹ ਵਿਸਫੋਟਕ ਸਮੱਗਰੀ ਸੀ। ਜਿਸ ਦੇ ਨਾਲ ਡੈਟੋਨੇਟਰ ਅਤੇ ਮੈਗਨੇਟ ਵੀ ਮਿਲੇ ਹਨ। ਕੈਥਲ ਦੇ ਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਅੰਬਾਲਾ ਐਸਟੀਐਸ ਰਾਹੀਂ ਸ਼ੱਕੀ ਵਸਤੂ ਹੋਣ ਦੀ ਸੂਚਨਾ ਮਿਲੀ ਸੀ। ਸਾਈਨ ਬੋਰਡ ਦੇ ਹੇਠਾਂ ਇੱਕ ਡੱਬਾ ਰੱਖਿਆ ਗਿਆ ਸੀ। ਅੰਬਾਲਾ ਐਸਟੀਐਫ ਤੋਂ ਸੂਚਨਾ ਮਿਲੀ ਹੈ ਕਿ ਇਸ ਵਿੱਚ ਬੰਬ ਹੋ ਸਕਦਾ ਹੈ। ਇਸ ਦੇ ਨਾਲ ਹੀ ਆਰਡੀਐਕਸ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਸੀ।
ਬੰਬ ਨਿਰੋਧਕ ਦਸਤੇ ਨੂੰ ਮੌਕੇ ਤੋਂ ਡੇਢ ਕਿਲੋ ਆਰਡੀਐਕਸ ਮਿਲਿਆ ਹੈ। ਇਹ ਇੱਕ ਬੈਟਰੀ ਅਤੇ ਤਾਰਾਂ ਸਮੇਤ ਕੁਝ ਹੋਰ ਡਿਵਾਈਸਾਂ ਦੇ ਨਾਲ ਹੈ। ਐਸਪੀ ਕੈਥਲ ਮਕਸੂਦ ਅਹਿਮਦ ਨੇ ਆਰਡੀਐਕਸ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਮਿਲੇ ਟਿਫਿਨ ਬੰਬਾਂ ਵਰਗਾ ਹੈ।ਜਿਸ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ।
ਇਸ ਮਾਮਲੇ ਦੀ ਸੂਚਨਾ ਡੀਜੀਪੀ ਨੂੰ ਵੀ ਦਿੱਤੀ ਗਈ ਸੀ। ਭਾਰੀ ਪੁਲਿਸ ਬਲ ਤਾਇਨਾਤ ਸੀ। ਐਸਪੀ ਮਕਸੂਦ ਅਹਿਮਦ ਟੀਮ ਸਮੇਤ ਪੁੱਜੇ ਅਤੇ ਤਿੰਨੋਂ ਰੂਟਾਂ ਨੂੰ ਸੌ ਮੀਟਰ ਪਹਿਲਾਂ ਹੀ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਕਰੀਬ ਇਕ ਘੰਟੇ ਬਾਅਦ ਬੰਬ ਨਿਰੋਧਕ ਟੀਮ ਪਹੁੰਚੀ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੇ ਸ਼ੱਕੀ ਬੰਬ ਦੇ ਆਲੇ-ਦੁਆਲੇ ਮਿੱਟੀ ਨਾਲ ਭਰੀਆਂ ਬੋਰੀਆਂ ਲਾਈਆਂ ਹੋਈਆਂ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ 4 ਅਗਸਤ ਨੂੰ ਆਰਡੀਐਕਸ ਪ੍ਰਾਪਤ ਹੋਇਆ ਸੀ। ਅੰਬਾਲਾ ਐਸਟੀਐਫ ਦੇ ਐਸਪੀ ਸੁਮਿਤ ਕੁਮਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅੰਬਾਲਾ STF ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਐਸਟੀਐਫ ਨੇ ਸ਼ਾਹਬਾਦ ਦੇ ਜੀਟੀ ਰੋਡ 'ਤੇ ਸਥਿਤ ਮਿਰਚੀ ਹੋਟਲ ਦੇ ਕੋਲ ਇੱਕ ਦਰੱਖਤ ਦੇ ਹੇਠਾਂ ਤੋਂ ਆਰਡੀਐਕਸ ਬਰਾਮਦ ਕੀਤਾ ਸੀ।