ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਵਿੱਚ ਅੱਜ ਸੌਣ ਦੀ ਪਹਿਲੀ ਝੜੀ ਲੱਗੀ ਹੈ। ਸਵੇਰੇ 5 ਵਜੇ ਤੋਂ ਸਾਢੇ ਸੱਤ ਵਜੇ ਤੱਕ ਸ਼ਹਿਰ ਵਿੱਚ 56 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਤੋਂ ਇੱਕ ਵਾਰ ਫਿਰ ਮਾਨਸੂਨ ਐਕਟਿਵ ਹੋ ਜਾਵੇਗਾ। ਅਗਲੇ ਤਿੰਨ ਦਿਨ ਤੱਕ ਅਜਿਹਾ ਹੀ ਮੌਸਮ ਰਹੇਗਾ।
ਵਿਭਾਗ ਨੇ ਚੰਡੀਗੜ੍ਹ ਦਾ ਸਵੇਰੇ 11.30 ਵਜੇ ਦਾ ਵੱਧ ਤੋਂ ਵੱਧ ਤਾਪਮਾਨ 25.6 ਡਿਗਰੀ ਦਰਜ ਕੀਤਾ, ਜੋ ਬੀਤੇ ਸ਼ੁਕਰਵਾਰ ਦੀ ਤੁਲਨਾ ਵਿੱਚ ਕਰੀਬ 11 ਡਿਗਰੀ ਘੱਟ ਸੀ। ਮਾਨਸੂਨ ਸੀਜਨ ਵਿੱਚ ਇਹ ਮੀਂਹ ਵੀ ਸਾਧਾਰਨ ਤੋਂ 100 ਐਮ.ਐਮ. ਘੱਟ ਬਾਰਸ਼ ਹੋਈ ਹੈ। ਹਾਲੇ ਤੱਕ ਸ਼ਹਿਰ ਵਿੱਚ 340 ਐਮ.ਐਮ. ਬਾਰਸ਼ ਹੋ ਜਾਣੀ ਚਾਹੀਦੀ ਸੀ ਪਰ ਹਾਲੇ ਤੱਕ 220 ਐਮ.ਐਮ. ਬਾਰਸ਼ ਹੋਈ ਹੈ।
ਦੂਜੇ ਪਾਸੇ, ਬਾਰਸ਼ ਦੇ ਚੱਲਦੇ ਰੇਲ ਪਟਰੀਆਂ ਤੇ ਪਾਣੀ ਜਮ੍ਹਾਂ ਹੋ ਗਿਆ। ਇਸ ਦੇ ਚੱਲਦੇ ਟਰੇਨਾਂ ਦੀ ਰਫਤਾਰ ਵੀ ਘੱਟ ਗਈ ਹੈ। ਸਵੇਰੇ 12 ਵਜੇ ਤੱਕ ਚੰਡੀਗੜ੍ਹ ਆਉਣ ਵਾਲੀ ਸ਼ਤਾਬਦੀ ਸਮੇਤ ਹੋਰ ਟਰੇਨਾਂ ਆਪਣੇ ਤੈਅ ਸਮੇਂ ਤੋਂ ਅੱਧੇ ਘੰਟੇ ਲੇਟ ਪਹੁੰਚੀ।