Punjab Breaking News Live 7 June 2024: ਥੱਪੜਕਾਂਡ ਮਗਰੋਂ ਸੁਰੱਖਿਆ ਗਾਰਡ ਦੇ ਹੱਕ 'ਚ ਆਇਆ ਪੂਰਾ ਪਰਿਵਾਰ, ਥੱਪੜ ਕਾਂਡ ਮਗਰੋਂ SGPC ਨੇ ਦਿੱਤਾ ਵੱਡਾ ਬਿਆਨ, ਪੰਜਾਬ ਤੇ ਚੰਡੀਗੜ੍ਹ ਦੇ ਵੱਡੇ ਵਪਾਰੀ ਗੋਲਡੀ ਬਰਾੜ ਦੇ ਨਿਸ਼ਾਨੇ 'ਤੇ

Punjab Breaking News Live 7 June 2024: ਥੱਪੜਕਾਂਡ ਮਗਰੋਂ ਸੁਰੱਖਿਆ ਗਾਰਡ ਦੇ ਹੱਕ 'ਚ ਆਇਆ ਪੂਰਾ ਪਰਿਵਾਰ, ਥੱਪੜ ਕਾਂਡ ਮਗਰੋਂ SGPC ਨੇ ਦਿੱਤਾ ਵੱਡਾ ਬਿਆਨ, ਪੰਜਾਬ ਤੇ ਚੰਡੀਗੜ੍ਹ ਦੇ ਵੱਡੇ ਵਪਾਰੀ ਗੋਲਡੀ ਬਰਾੜ ਦੇ ਨਿਸ਼ਾਨੇ 'ਤੇ

ABP Sanjha Last Updated: 07 Jun 2024 11:52 AM
Kangana Ranaut: ਕੰਗਨਾ ਨੂੰ ਥੱਪੜ ਵੱਜਣ 'ਤੇ ਬਜਰੰਗ ਪੂਨੀਆ ਦਾ ਵੱਡਾ ਬਿਆਨ, ਬੋਲੇ..ਕਿਸਾਨ ਦੀ ਧੀ ਨੇ ਗੱਲ ਲਾਲ ਕੀਤੀ ਤੇ ਹੁਣ...

Kangana Ranaut Slapped: ਬਾਲੀਵੁੱਡ ਅਭਿਨੇਤਰੀ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ। ਇਸ ਸਬੰਧੀ ਪ੍ਰਤੀਕਰਮਾਂ ਦਾ ਦੌਰ ਚੱਲ ਰਿਹਾ ਹੈ। ਹੁਣ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸਾਨ ਔਰਤਾਂ ਬਾਰੇ ਭੱਦੀ ਭਾਸ਼ਾ ਸ਼ਬਦਾਵਲੀ ਬੋਲੀ ਜਾ ਰਹੀ ਸੀ ਤਾਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਕਿੱਥੇ ਸਨ? ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਚਪੇੜ ਮਾਰ ਕੇ ਮੂੰਹ ਲਾਲ ਕਕਰ ਦਿੱਤਾ ਤਾਂ ਉਹ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ। ਬਜਰੰਗ ਪੂਨੀਆ ਨੇ ਅੱਗੇ ਲਿਖਿਆ, "ਉਸ ਸਮੇਂ ਜਦੋਂ ਕਿਸਾਨ ਸਰਕਾਰੀ ਅੱਤਿਆਚਾਰਾਂ ਕਾਰਨ ਮਾਰੇ ਗਏ ਸਨ, ਉਸ ਵੇਲੇ ਸ਼ਾਂਤੀ ਦਾ ਇਹ ਸਬਕ ਸਰਕਾਰ ਨੂੰ ਸਿਖਾਉਣਾ ਸੀ।

Kangana Ranaut: ਹੁਣ ਕੰਗਨਾ ਦੀ ਭੈਣ ਨੇ ਉਗਲਿਆ ਜ਼ਹਿਰ! ਬੋਲੀ...ਸਾਬਤ ਹੋ ਗਿਆ ਕਿਸਾਨ ਅੰਦੋਲਨ ਖਾਲਿਸਤਾਨੀ ਅੱਡਾ ਸੀ

Kangana Ranaut: ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਹਮਲੇ ਨੂੰ ਲੈ ਕੇ ਕੰਗਨਾ ਦੀ ਭੈਣ ਰੰਗੋਲੀ ਦਾ ਬਿਆਨ ਸਾਹਮਣੇ ਆਇਆ ਹੈ। ਰੰਗੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸਿਆ ਹੈ। ਉਸ ਨੇ ਲਿਖਿਆ ਕਿ ਮੇਰੀ ਭੈਣ ਕੰਗਨਾ ਬਹੁਤ ਮਜ਼ਬੂਤ ​​ਹੈ ਤੇ ਉਹ ਇਸ ਮਾਮਲੇ ਨੂੰ ਖੁਦ ਸੰਭਾਲ ਲਵੇਗੀ। ਰੰਗੋਲੀ ਨੇ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ 'ਤੇ ਨਿਸ਼ਾਨਾ ਸਾਧਿਆ ਹੈ।

Kangana Ranaut: ਕਿਸਾਨ ਲੀਡਰਾਂ ਦਾ ਇਲਜ਼ਾਮ, ਕੰਗਨਾ ਨਸ਼ੇ ਦੀ ਆਦੀ, ਉਸ ਦਾ ਡੋਪ ਟੈਸਟ ਕਰਵਾਇਆ ਜਾਵੇ

Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਵਾਲੀ ਮਹਿਲਾ CISF ਗਾਰਡ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਹਨ। ਕਿਸਾਨ ਜਥੇਬੰਦੀਆਂ ਨੇ ਪੂਰੇ ਮਾਮਲੇ ਦੀ ਜਾਂਚ ਕਰਾਉਣ ਦੇ ਨਾਲ ਹੀ ਕੰਗਨਾ ਦਾ ਡੋਪ ਟੈਸਟ ਕਰਾਉਣ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕੰਗਨਾ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਜਥੇਬੰਦੀ ਦੇ ਇੱਕ ਕਿਸਾਨ ਆਗੂ ਨੇ ਕਿਹਾ ਹੈ ਕਿ ਏਅਰਪੋਰਟ 'ਤੇ ਕੰਗਨਾ ਨੂੰ ਥੱਪੜ ਮਾਰਨ ਦੀ ਘਟਨਾ ਲਈ ਇੱਕ ਲੜਕੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕੰਗਨਾ ਰਣੌਤ ਦਾ ਇਤਿਹਾਸ ਝਗੜਾਲੂ ਹੈ ਤੇ ਉਸ ਦੀ ਬਿਆਨਬਾਜ਼ੀ ਬਹੁਤ ਨਕਾਰਾਤਮਕ ਹੈ ਤੇ ਸਮਾਜ ਨੂੰ ਤੋੜਨ ਵਾਲੀ ਹੈ। ਇਸ ਲਈ ਚੰਗੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ।

Kangana Ranaut: ਕੰਗਨਾ ਨੂੰ ਥੱਪੜ ਮਾਰਨ ਵਾਲੀ ਸੁਰੱਖਿਆ ਗਾਰਡ ਦੇ ਹੱਕ 'ਚ ਡਟੇ ਵਕੀਲ

Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਜੜਨ ਦਾ ਮਾਮਲਾ ਸੁਰਖੀਆਂ ਵਿੱਚ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ 'ਤੇ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਮਹਿਲਾ ਕਰਮਚਾਰੀ ਗੁੱਸੇ 'ਚ ਸੀ।


ਪਿਛੋਕੜ

Punjab Breaking News Live 7 June 2024: ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਹ ਸੀਆਈਐਸਐਫ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਪਰਿਵਾਰ ਅਤੇ ਪੂਰਾ ਪਿੰਡ ਉਸ ਦੇ ਸਮਰਥਨ 'ਚ ਖੜ੍ਹਾ ਆ ਗਿਆ ਹੈ। ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਉਸ ਦੀ ਛੋਟੀ ਭੈਣ ਕੁਲਵਿੰਦਰ ਕੌਰ ਹੈ। ਉਸ ਦੇ ਛੇ ਭੈਣ-ਭਰਾ ਹਨ ਅਤੇ ਛੇ ਸਾਲ ਪਹਿਲਾਂ ਉਸ ਦਾ ਵਿਆਹ ਜੰਮੂ ਦੇ ਸਿਮਰਨ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ, ਪੁੱਤਰ ਅਤੇ ਧੀ। ਕੁਲਵਿੰਦਰ ਕੌਰ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਹੈ।


CISF Constable Suspended: ਕੰਗਨਾ ਰਨੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਸਮਰਥਨ 'ਚ ਆਇਆ ਪੂਰਾ ਪਰਿਵਾਰ, ਭਰਾ ਨੇ ਦੱਸੀ ਪੂਰੀ ਸਟੋਰੀ, ਆਖਿਰ ਕਿਉਂ ਚੁੱਕਿਆ ਅਜਿਹਾ ਕਦਮ


ਥੱਪੜ ਕਾਂਡ ਮਗਰੋਂ ਕੰਗਨਾ ਦੀ ਪੰਜਾਬ ਬਾਰੇ ਗਲਤ ਬਿਆਨਬਾਜ਼ੀ


Kangana Ranaut Slapped By CISF Guard: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਜੜਨ ਦਾ ਮਾਮਲਾ ਸੁਰਖੀਆਂ ਵਿੱਚ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਵੱਲੋਂ ਪੰਜਾਬ ਤੇ ਪੰਜਾਬੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ। 


Amritsar News: ਥੱਪੜ ਕਾਂਡ ਮਗਰੋਂ ਕੰਗਨਾ ਦੀ ਪੰਜਾਬ ਬਾਰੇ ਗਲਤ ਬਿਆਨਬਾਜ਼ੀ, ਸ਼੍ਰੋਮਣੀ ਕਮੇਟੀ ਬੋਲੀ...ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ


Goldy Brar Vs NIA: ਜੈਪੁਰ 'ਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾਮੇਦੀ ਦੇ ਕਤਲ ਮਾਮਲੇ 'ਚ ਅੱਤਵਾਦੀ ਗੋਲਡੀ ਬਰਾੜ ਨੂੰ ਚਾਰਜਸ਼ੀਟ ਕਰਨ ਤੋਂ ਬਾਅਦ NIA ਨੇ ਵੀਰਵਾਰ ਸਵੇਰੇ ਪੰਜਾਬ ਅਤੇ ਚੰਡੀਗੜ੍ਹ 'ਚ ਕੁੱਲ 9 ਥਾਵਾਂ 'ਤੇ ਛਾਪੇਮਾਰੀ ਕੀਤੀ। ਐਨਆਈਏ ਨੇ ਗੋਲਡੀ ਦੇ ਸਹਿਯੋਗੀਆਂ ਅਤੇ ਉਨ੍ਹਾਂ ਦੇ ਫੰਡਿੰਗ ਦੇ ਸਬੰਧਾਂ ਦੀ ਜਾਂਚ ਕੀਤੀ। ਗੋਲਡੀ ਬਰਾੜ ਰਾਜਪੁਰਾ ਦੇ ਗੋਲਡੀ ਨਾਂ ਦੇ ਸਾਥੀ ਨਾਲ ਮਿਲ ਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਹੋਰ ਰਾਜਾਂ ਵਿੱਚ ਅਪਰਾਧ ਨਾਲ ਜੁੜੇ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। ਇਨ੍ਹਾਂ ਦੀ ਵਰਤੋਂ ਵੱਡੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਲਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਗੋਲਡੀ ਬਰਾੜ ਦੇ ਨਿਸ਼ਾਨੇ 'ਤੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਵੱਡੇ ਵਪਾਰੀ ਸਨ। ਜਿਹਨਾਂ ਤੋਂ ਪੈਸੇ ਵਸੂਲੇ ਜਾਣੇ ਹਨ। ਇਸ ਨੂੰ ਦੇਖਦੇ ਹੋਏ NIA ਦੀ ਟੀਮ ਨੇ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ।


ਪੰਜਾਬ ਤੇ ਚੰਡੀਗੜ੍ਹ ਦੇ ਵੱਡੇ ਵਪਾਰੀ ਗੋਲਡੀ ਬਰਾੜ ਦੇ ਨਿਸ਼ਾਨੇ 'ਤੇ, ਕਦੇ ਵੀ ਹੋ ਸਕਦਾ ਹਮਲਾ, NIA ਦਾ ਵੱਡਾ ਐਕਸ਼ਨ 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.