Punjab PPSC Recruitment 2021, Sarkari Naukri 2021: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਕੋ-ਆਪਰੇਟਿਵ ਸੁਸਾਇਟੀ (ਗਰੁੱਪ ਬੀ) ਇੰਸਪੈਕਟਰ ਭਰਤੀ 2021 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਕਮਿਸ਼ਨ (Punjab Public Service Commission) ਦੀ ਅਧਿਕਾਰਤ ਵੈੱਬਸਾਈਟ ppsc.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਐਪਲੀਕੇਸ਼ਨ ਸ਼ੁਰੂ ਹੋ ਗਈ ਹੈ ਤੇ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 22 ਦਸੰਬਰ 2021 ਹੈ। ਇਸ ਅਸਾਮੀ (Punjab PSC Recruitment 2021) ਰਾਹੀਂ 300 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ।



ਤੁਸੀਂ ਸਰਕਾਰੀ ਵੈਬਸਾਈਟ 'ਤੇ ਪੰਜਾਬ ਪੀਐਸਸੀ ਭਰਤੀ 2021 ਦੀ ਨੋਟੀਫਿਕੇਸ਼ਨ ਦੇਖ ਸਕਦੇ ਹੋ। ਜਾਰੀ ਨੋਟੀਫਿਕੇਸ਼ਨ ਅਨੁਸਾਰ ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ ਵਿੱਚ ਪ੍ਰੀਖਿਆ ਫੀਸ ਦੇ ਚਲਾਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 29 ਦਸੰਬਰ, 2021 ਤੱਕ ਹੈ। PPSC ਭਰਤੀ 2021 ਨੋਟੀਫਿਕੇਸ਼ਨ ਦਾ ਸਿੱਧਾ ਲਿੰਕ ਹੇਠਾਂ ਦਿੱਤਾ ਗਿਆ ਹੈ।

ਅਸਾਮੀਆਂ ਦੇ ਵੇਰਵੇ (PPSC Vacancy 2021 Details)
ਇਸ ਭਰਤੀ ਮੁਹਿੰਮ ਰਾਹੀਂ ਕੁੱਲ 320 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 107 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹੋਣਗੀਆਂ।

ਕੌਣ ਅਪਲਾਈ ਕਰ ਸਕਦਾ ਹੈ?
ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60% ਅੰਕਾਂ ਨਾਲ ਬੈਚਲਰ ਡਿਗਰੀ। ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 10ਵੀਂ (ਮੈਟ੍ਰਿਕ) ਜਮਾਤ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਵੇ।

ਉਮਰ ਹੱਦ
ਇਸ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 1 ਜਨਵਰੀ, 2021 ਤੱਕ ਘੱਟੋ-ਘੱਟ 18 ਸਾਲ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ 42 ਸਾਲ ਤੱਕ ਢਿੱਲੀ ਹੈ। ਨਾਲ ਹੀ, ਪੰਜਾਬ ਦੇ ਪੀ.ਡਬਲਯੂ.ਡੀਜ਼ ਲਈ, ਉਪਰਲੀ ਉਮਰ ਸੀਮਾ 47 ਸਾਲ ਤੱਕ ਢਿੱਲੀ ਹੈ।

PPSC ਇੰਸਪੈਕਟਰ ਭਰਤੀ 2021 ਚੋਣ ਪ੍ਰਕਿਰਿਆ
ਯੋਗ ਬਿਨੈਕਾਰਾਂ ਨੂੰ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਭਰਤੀ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ MCQ ਕਿਸਮ ਦੀ ਹੋਵੇਗੀ ਅਤੇ ਇਸ ਵਿੱਚ 120 ਪ੍ਰਸ਼ਨ ਹੋਣਗੇ। ਉਮੀਦਵਾਰਾਂ ਨੂੰ ਲਾਜ਼ੀਕਲ ਰੀਜ਼ਨਿੰਗ, ਮਾਨਸਿਕ ਯੋਗਤਾ, ਵਰਤਮਾਨ ਮਾਮਲੇ, ਜਨਰਲ ਨਾਲੇਜ ਅਤੇ ਹੋਰਾਂ ਤੋਂ ਸਵਾਲ ਪੁੱਛੇ ਜਾਣਗੇ।

ਤਨਖਾਹ
ਕੋ-ਆਪਰੇਟਿਵ ਸੋਸਾਇਟੀ ਗਰੁੱਪ ਬੀ ਇੰਸਪੈਕਟਰ ਦੇ ਅਹੁਦੇ ਲਈ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਸ਼ੁਰੂਆਤੀ ਤਨਖਾਹ 35400 ਰੁਪਏ ਦਿੱਤੀ ਜਾਵੇਗੀ।