ਕਾਊਂਟਰ ਇੰਟੈਲੀਜੈਂਸ (CI) ਫ਼ਿਰੋਜ਼ਪੁਰ ਵੱਲੋਂ ਡਰੱਗ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ। ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਾਕਿਸਤਾਨ ਤੋਂ ਆਈ ਕਰੀਬ 84 ਕਰੋੜ ਰੁਪਏ ਦੀ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ। ਇਸ ਤੋਂ ਇਲਾਵਾ ਟੀਮ ਨੇ 2  ਭਾਰਤੀ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਕੋਲੋ 12 ਕਿਲੋ ਦੇ ਇਹ ਹੈਰੋਇਨ ਬਰਾਮਦ ਹੋਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। 


ਇਹ ਜਾਣਕਾਰੀ ਸਾਂਝੀ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਖੂਫ਼ੀਆ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ 'ਤੇ ਇਹ ਆਪਰੇਸ਼ਨ ਕੀਤਾ ਗਿਆ ਸੀ। ਕਾਊਂਟਰ ਇੰਟੈਲੀਜੈਂਸ (CI) ਫ਼ਿਰੋਜ਼ਪੁਰਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਤਸਕਰ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਹਨ। ਸੀਆਈ ਫ਼ਿਰੋਜ਼ਪੁਰ ਨੇ ਵਿਉਂਤਬੰਦੀ ਕਰਕੇ ਜਾਲ ਵਿਛਾਇਆ। ਸੀ.ਆਈ ਫ਼ਿਰੋਜ਼ਪੁਰ ਨੇ ਰਾਤ ਦੇ ਹਨੇਰੇ 'ਚ ਹੈਰੋਇਨ ਦੀ ਖੇਪ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਰਹੇ ਦੋਵੇਂ ਤਸਕਰਾਂ ਨੂੰ ਕਾਬੂ ਕੀਤਾ।




ਸਰਹੱਦ ਪਾਰੋਂ ਨਸ਼ੇ ਦੀ ਖੇਪ ਆਉਣ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਡਰੋਨ ਰਾਹੀਂ ਹੀ ਪਾਕਿਸਤਾਨ ਤੋਂ ਸਮਗਲਰ ਭਾਰਤ ਵਿੱਚ ਨਸ਼ਾ ਪਹੁੰਚਾ ਰਹੇ ਹਨ। ਪਰ ਪੰਜਾਬ ਪੁਲਿਸ ਦੇ ਖੂਫ਼ੀਆ ਤੰਤਰ ਅੱਗੇ ਇਹ ਸਾਰੇ ਫੇਲ੍ਹ ਹੋ ਜਾਂਦੇ ਹਨ। ਜਿਹੜੀ ਬੀਤੀ ਰਾਤ ਖੇਪ ਬਰਾਮਦ ਕੀਤੀ ਗਈ ਇਸ ਦੀ ਜਾਣਕਾਰੀ ਵੀ ਕਾਊਂਟਰ ਇੰਟੈਲੀਜੈਂਸ (CI) ਫ਼ਿਰੋਜ਼ਪੁਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਸੀ। ਜਿਸ ਤੋਂ ਬਾਅਦ ਤਸਕਰਾਂ ਤੇ ਐਕਸ਼ਨ ਕੀਤਾ ਗਿਆ। 



ਇਹ ਖੇਪ ਭਾਰਤੀ ਸਮੱਗਲਰਾਂ ਵੱਲੋਂ ਅੱਗੇ ਪਹੁੰਚਾਈ ਜਾਣੀ ਸੀ ਅਤੇ ਇਹ ਖੇਪ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਪੁੱਜਣੀ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਖੇਪ ਕਿਸ ਪਾਕਿਸਤਾਨੀ ਸਮੱਗਲਰ ਤੋਂ ਮਿਲੀ ਸੀ ਅਤੇ ਅੱਗੇ ਕਿਹੜੇ ਭਾਰਤੀ ਸਮੱਗਲਰਾਂ ਤੱਕ ਪਹੁੰਚਣਾ ਸੀ। ਇਸ ਬਾਰੇ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। 



 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial