ਹਿਮਾਚਲ ਪ੍ਰਦੇਸ਼ ਦੇ ਭਰਮੌਰ ਵਿੱਚ ਪੰਜਾਬ ਦੇ ਭਗਤਾਂ ਦੀ ਸਵਿਫਟ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ, ਜਦਕਿ 3 ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਖੋਜ ਲਈ NDRF, ਹੋਮਗਾਰਡ ਅਤੇ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਮੌਸਮ ਖਰਾਬ ਹੋਣ ਕਰਕੇ ਭਾਲ ਕਰਨ ਦੇ ਵਿੱਚ ਪੁਲਿਸ ਪਾਰਟੀ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

250 ਮੀਟਰ ਹੇਠਾਂ ਪਲਟ ਕੇ ਰਾਵੀ ਨਦੀ ਵਿੱਚ ਡਿੱਗ ਗਈ

ਸੂਚਨਾ ਮੁਤਾਬਕ, ਪੰਜਾਬ ਦੇ ਭਗਤ ਮਨੀਮਹੇਸ਼ ਯਾਤਰਾ ਤੋਂ ਵਾਪਸ ਪੰਜਾਬ ਵਾਪਸ ਆ ਰਹੇ ਸਨ। ਇਸ ਦੌਰਾਨ, ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇ 'ਤੇ, ਰਾਤ ਨੂੰ ਡੇੜ ਵਜੇ, ਦੁਰਗੇਠੀ ਦੇ ਧਾਈ ਦੇਵੀ ਮੰਦਰ ਦੇ ਕੋਲ ਗੱਡੀ ਸੜਕ ਤੋਂ 250 ਮੀਟਰ ਹੇਠਾਂ ਪਲਟ ਕੇ ਰਾਵੀ ਨਦੀ ਵਿੱਚ ਡਿੱਗ ਗਈ।

2 ਭਗਤ ਗੱਡੀ ਤੋਂ ਬਾਹਰ ਝਟਕਾ ਲੱਗਣ ਕਰਕੇ ਬਾਹਰ ਡਿੱਗ ਗਏ। ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹਨ। ਉਨ੍ਹਾਂ ਨੂੰ ਰਾਤ ਹੀ ਇਲਾਜ ਲਈ ਚੰਬਾ ਹਸਪਤਾਲ ਭੇਜਿਆ ਗਿਆ। ਲਾਪਤਾ ਲੋਕਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ।

ਸੂਚਨਾ ਮੁਤਾਬਕ, ਗੱਡੀ ਵਿੱਚ ਪੰਜਾਬ ਦੇ ਸੰਗਰੂਰ ਦੇ ਪੰਜ ਭਗਤ ਸਵਾਰ ਸਨ, ਜੋ ਮਨੀਮਹੇਸ਼ ਯਾਤਰਾ ਸਮਾਪਤ ਕਰ ਕੇ ਰਾਤ ਵਿੱਚ ਘਰ ਵਾਪਸ ਆ ਰਹੇ ਸਨ ਅਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਕੁੱਤੇ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਦੁਰਘਟਨਾ ਹੋਈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।