ਫਤਿਹਗੜ੍ਹ ਸਾਹਿਬ: ਅਮਲੋਹ 'ਚ ਸਵ. ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਦੇ ਵਲੋਂ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਓਲੰਪੀਅਮ ਰੁਪਿੰਦਰਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ  ਓਲੰਪੀਅਨ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ 'ਚ ਖੇਡਾਂ ਦੇ ਖੇਤਰ ਵਿੱਚ ਹੁਣ ਸੁਧਾਰ ਹੋਇਆ ਹੈ।


ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਆਪਣਾ ਤੇ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।ਤਿੰਨ ਦਿਨ ਚਲੇ ਇਸ ਹਾਕੀ ਟੂਰਨਾਮੈਂਟ 'ਚ ਦੇਸ਼ ਭਰ ਦੀਆਂ 12 ਟੀਮਾਂ ਨੇ ਹਿੱਸਾ ਲਿਆ।


ਹਾਕੀ ਓਲਪਿਅਨ ਰੁਪਿੰਦਰ ਪਾਲ ਸਿੰਘ ਨੇ ਦਸਿਆ ਕਿ ਜਰੂਰੀ ਨਹੀਂ ਕਿ ਸਾਰੇ ਬੱਚੇ ਬਾਹਰ ਜਾਂਦੇ ਹਨ ਅਤੇ ਇਥੇ ਰਹਿੰਦੇ ਨਸ਼ੇ ਕਰਦੇ ਹਨ। ਹਾਕੀ ਟੂਰਨਾਮੈਂਟ ਵਿੱਚ ਵੀ ਮੁੰਡੇ ਹਿੱਸਾ ਲੈ ਰਹੇ ਹਨ। ਜੋ ਵੀ ਪੰਜਾਬ ਦੇ ਬੱਚੇ ਨਸ਼ੇ ਕਰ ਰਹੇ ਹਨ, ਉਹ ਆਪਣੀ ਜਿੰਦਗੀ ਨੂੰ ਇਸ ਤਰ੍ਹਾਂ ਖਰਾਬ ਨਾ ਕਰਨ ਅਤੇ ਖੇਡਾਂ ਵੱਲ ਵਧਣ।  


ਪੰਜਾਬ ਦੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਵੀ ਇਸ ਹਾਕੀ ਟੁਰਨਾਮੈਂਟ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ। ਮੰਤਰੀ ਰਨਦੀਪ ਸਿੰਘ ਨਾਭਾ ਨੇ ਫਾਇਨਲ ਮੁਕਾਬਲਿਆਂ ਵਿੱਚ ਇਨਾਮਾਂ ਦੀ ਵੰਡ ਕੀਤੀ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। 


ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਦੇ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਜਲਦ ਦਿੱਤੀ ਜਾਵੇਗੀ।ਅੱਜ ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਖੇਡ ਟੂਰਨਾਮੈਂਟ ਕਰਵਾਏ ਜਾਣ ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ।  


ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਪਹਿਲੇ ਦਰਜੇ ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਦੇ ਵੱਲੋਂ ਪੰਜਾਬ  ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ।