ਅੰਮ੍ਰਿਤਸਰ: ਹੋਲੀ ਦਾ ਤਿਉਹਾਰ ਸਾਰੇ ਦੇਸ਼ ਭਰ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਿੱਖ ਧਰਮ ਵਿੱਚ ਇਹ ਤਿਉਹਾਰ ਹੋਲਾ ਮੁਹੱਲਾ ਵਜੋਂ ਮਨਾਇਆ ਜਾਂਦਾ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ, ਇਹ ਤਿਉਹਾਰ ਹਾਰ ਸਾਲ ਦੀ ਤਰ੍ਹਾਂ ਗੁਲਾਬ ਤੇ ਇਤਰ ਨਾਲ ਮਨਾਇਆ ਗਿਆ।
ਪੂਰੀ ਦੁਨੀਆ ਵਿੱਚ ਹਰ ਕੋਈ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਣਾ ਚਾਹੁੰਦਾ ਹੈ, ਪਰ ਹੋਲਾ ਮੁਹੱਲਾ ਦਾ ਦਿਹਾੜਾ ਬਹੁਤ ਹੀ ਖ਼ਾਸ ਹੁੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਨਹਿਰੀ ਪਾਲਕੀ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਕਾਸ਼ ਅਨੰਦ ਦੀ ਆਸ ਲਈ ਲਿਆਂਦੇ ਜਾਂਦੇ ਹਨ, ਤਦ ਹੋਲਾ ਮੁਹੱਲਾ ਦੇ ਦਿਨ ਇਥੇ ਆਉਣ ਵਾਲੇ ਸ਼ਰਧਾਲੂ ਗੁਲਾਬ ਤੇ ਇਤਰ ਨਾਲ ਸੋਨੇ ਦੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਕਰਦੇ ਹਨ ਤੇ ਹੋਲੀ ਖੇਡਦੇ ਹਨ।
ਇੰਨਾ ਹੀ ਨਹੀਂ, ਸ਼ਰਧਾਲੂਆਂ ਦੇ ਹੱਥਾਂ ਵਿੱਚ ਇਤਰ ਫੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਨਹਿਰੀ ਪਾਲਕੀ ਤੇ ਛਿੜਕਿਆ ਜਾਂਦਾ ਹੈ ਤੇ ਹੋਲੀ ਖੇਲ ਹੋਲਾ ਮੁਹੱਲਾ ਮਨਾਇਆ ਜਾਂਦਾ ਹੈ।
ਦੇਸ਼ੀ ਤੇ ਵਿਦੇਸ਼ੀ, ਹਰ ਕੋਈ ਇਸ ਨਜ਼ਰੀਏ ਨੂੰ ਵੇਖ ਕੇ, ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਿਹਾ ਸੀ। ਇਸ ਮੌਕੇ ਸੰਗਤਾਂ ਨੇ ਹੋਲਾ ਮੁਹੱਲਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਖੁਸ਼ਕਿਸਮਤ ਹਨ, ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ, ਕਿ ਉਹ ਇਸ ਅਨੌਖੇ ਅਤੇ ਅਲੋਕਿਕ ਨਜ਼ਾਰੇ ਨੂੰ ਵੇਖ ਰਹੇ ਹਨ