Punjab News: ਪੰਜਾਬ ਵਿੱਚ ਇੱਕ ਹੋਰ ਛੁੱਟੀ ਆ ਗਈ ਹੈ। ਦੱਸ ਦਈਏ ਕਿ 29 ਅਕਤੂਬਰ ਨੂੰ ਦੇਸ਼ ਭਰ ਵਿੱਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਇੱਕ ਹੋਰ ਛੁੱਟੀ ਆ ਗਈ ਹੈ। 

Continues below advertisement

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਵਾ ਚੌਥ ਦੇ ਮੌਕੇ ’ਤੇ ਸੂਬੇ ਭਰ ਦੇ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂ ਛੁੱਟੀ ਰਹਿਣ ਵਾਲੀ ਹੈ। ਇਹ ਛੁੱਟੀ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਨਿਗਮਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਇੱਛਾ-ਅਧਾਰਿਤ ਹੈ, ਭਾਵ ਕਿ ਜੇਕਰ ਉਹ ਚਾਹੁਣ ਤਾਂ ਛੁੱਟੀ ਲੈ ਸਕਦੇ ਹਨ। 

Continues below advertisement

ਇਹ ਆਮ ਜਨਤਕ ਛੁੱਟੀ ਨਹੀਂ ਹੈ। ਇਸ ਲਈ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਕੱਲ੍ਹ ਆਮ ਵਾਂਗ ਖੁੱਲ੍ਹੇ ਰਹਿਣਗੇ ਅਤੇ ਪੜ੍ਹਾਈ ਜਾਰੀ ਰਹੇਗੀ। ਰਾਖਵੀਂ ਛੁੱਟੀ ਦਾ ਮਤਲਬ ਸਾਰੀਆਂ ਸੰਸਥਾਵਾਂ ਦਾ ਬੰਦ ਹੋਣਾ ਨਹੀਂ, ਸਗੋਂ ਸਿਰਫ਼ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਗਈ ਸਹੂਲਤ ਹੈ। ਜਿਨ੍ਹਾਂ ਦਫ਼ਤਰਾਂ ਵਿਚ ਕੰਮਕਾਜੀ ਦਿਨ ਹੁੰਦੇ ਹਨ, ਉੱਥੇ RH ਲੈਣ ਵਾਲੇ ਕਰਮਚਾਰੀ ਦੀ ਗੈਰ-ਹਾਜ਼ਰੀ ਨੂੰ ਨਿਯਮਾਂ ਅਨੁਸਾਰ ਦਰਜ ਕੀਤਾ ਜਾਂਦਾ ਹੈ।