Holiday in Punjab: ਪੰਜਾਬ ਵਿੱਚ ਵਿਦਿਆਰਥੀਆਂ ਦੀਆਂ ਮੌਜਾਂ ਲੱਗ ਗਈਆਂ ਹਨ। ਦੱਸ ਦਈਏ ਕਿ ਇਹ ਅਕਤੂਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਉੱਥੇ ਹੀ ਤਿਉਹਾਰ ਵੀ ਸ਼ੁਰੂ ਹੋ ਗਏ ਹਨ। ਇਸ ਨੂੰ ਲੈਕੇ ਲਗਾਤਾਰ ਹੁਣ ਛੁੱਟੀਆਂ ਦੀ ਝੜੀ ਵੀ ਸ਼ੁਰੂ ਹੋ ਗਈ ਹੈ।

Continues below advertisement

ਉੱਥੇ ਹੀ ਸੋਮਵਾਰ ਨੂੰ ਇੱਕ ਹੋਰ ਛੁੱਟੀ ਆ ਗਈ ਹੈ। ਇਸ ਦਿਨ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੈ। ਇਸ ਦਿਨ ਸਕੂਲ ਅਤੇ ਕਾਲਜ ਬੰਦ ਰਹਿਣਗੇ। ਜੇਕਰ ਤੁਸੀਂ ਕਿਤੇ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਕਿਉਂਕਿ 25 ਤਰੀਕ ਨੂੰ ਐਤਵਾਰ ਪੈ ਰਿਹਾ ਹੈ ਅਤੇ 26 ਤਰੀਕ ਨੂੰ ਸੋਮਵਾਰ ਪੈ ਰਿਹਾ ਹੈ। ਇਸ ਕਰਕੇ ਦੋ ਛੁੱਟੀਆਂ ਇਕੱਠੀਆਂ ਆ ਗਈਆਂ ਹਨ। ਇਸ ਨਾਲ ਤੁਸੀਂ ਆਸਾਨੀ ਨਾਲ ਕਿਤੇ ਜਾ ਸਕਦੇ ਹੋ। 

Continues below advertisement

ਕਿਹੜੇ-ਕਿਹੜੇ ਦਿਨ ਛੁੱਟੀ ਰਹੇਗੀ?

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ 25 ਅਕਤੂਬਰ 2026 ਐਤਵਾਰ, 26 ਅਕਤੂਬਰ 2026 ਸੋਮਵਾਰ ਮਹਾਰਿਸ਼ੀ ਵਾਲਮੀਕਿ ਜੈਅੰਤੀ, 29 ਅਕਤੂਬਰ 2026 ਕਰਵਾ ਚੌਥ (ਮਹਿਲਾ ਅਧਿਆਪਕਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ)। ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 26 ਅਕਤੂਬਰ ਸੋਮਵਾਰ ਨੂੰ ਛੁੱਟੀ ਰਹੇਗੀ।