Punjab News: ਪੰਜਾਬ ਵਿੱਚ ਜਿੱਥੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸੋਮਵਾਰ ਨੂੰ ਇੱਕ ਹੋਰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਹ ਸਰਕਾਰੀ ਛੁੱਟੀ ਹੋਵੇਗੀ, ਜਿਸ ਦਿਨ ਸਰਕਾਰੀ ਦਫ਼ਤਰ, ਬੋਰਡ ਤੇ ਕਾਰਪੋਰੇਸ਼ਨਾਂ ਵਿਚ ਛੁੱਟੀ ਰਹੇਗੀ।

Continues below advertisement

ਇਸ ਕਰਕੇ ਇਸ ਦਿਨ ਲੋਕ ਕੋਈ ਵੀ ਸਰਕਾਰੀ ਕੰਮ ਨਹੀਂ ਕਰਵਾ ਸਕਣਗੇ। ਉੱਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਦੋ ਦਿਨ ਦੀ ਲਗਾਤਾਰ ਛੁੱਟੀ ਹੋ ਗਈ ਹੈ। ਪਹਿਲੀ ਐਤਵਾਰ ਦੀ ਹੈ ਅਤੇ ਦੂਜੀ ਸੋਮਵਾਰ ਦੀ ਹੈ।

Continues below advertisement

ਦਰਅਸਲ, 29 ਜੂਨ ਨੂੰ ਕਬੀਰ ਜੈਯੰਤੀ ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹੀ ਸੂਬੇ ਵਿਚ ਇਸ ਦਿਨ ਸਰਕਾਰੀ ਛੁੱਟੀ ਐਲਾਨੀ ਗਈ ਹੈ। ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਵਿਚ ਵੀ 29 ਜੂਨ ਨੂੰ ਗਜ਼ਟਿਡ ਛੁੱਟੀ ਦਾ ਐਲਾਨੀ ਗਈ ਹੈ।