ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਛੁੱਟੀਆਂ ਦੇ ਐਲਾਨ ਨਾਲ ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
ਪੰਜਾਬ 'ਚ ਮੁੜ ਲੱਗਣ ਜਾ ਰਹੀ ਛੁੱਟੀਆਂ ਦੀ ਝੜੀ, ਜਿਸ ਨਾਲ ਬੱਚਿਆਂ ਅਤੇ ਮੁਲਾਜ਼ਮਾਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਸਕੂਲ-ਕਾਲਜ ਤੇ ਦਫ਼ਤਰ ਬੰਦ ਰਹਿਣਗੇ। ਆਓ ਜਾਣਦੇ ਹਾਂ ਨਵੰਬਰ ਮਹੀਨੇ ਆਉਣ ਵਾਲੀਆਂ ਛੁੱਟੀਆਂ ਬਾਰੇ...

Holidays In Punjab: ਛੁੱਟੀਆਂ ਨੂੰ ਲੈ ਕੇ ਅਕਤੂਬਰ ਮਹੀਨਾ ਕਾਫੀ ਖਾਸ ਰਿਹਾ ਹੈ। ਤਿਉਹਾਰਾਂ ਦੇ ਮੌਸਮ ਵਿੱਚ ਬੱਚਿਆਂ ਨੇ ਛੁੱਟੀਆਂ ਦਾ ਪੂਰਾ ਆਨੰਦ ਲਿਆ ਹੈ। ਅਕਤੂਬਰ ਮਹੀਨੇ ਦੌਰਾਨ ਕਈ ਤਿਉਹਾਰ ਆਏ, ਜਿਸ ਕਰਕੇ ਸਰਕਾਰੀ ਕਰਮਚਾਰੀਆਂ ਅਤੇ ਬੱਚਿਆਂ ਨੂੰ ਕਈ ਦਿਨਾਂ ਦੀਆਂ ਛੁੱਟੀਆਂ ਮਿਲੀਆਂ ਅਤੇ ਸਭ ਨੇ ਖੂਬ ਮਜ਼ੇ ਕੀਤੇ। ਹੁਣ ਪੰਜਾਬ ਵਿੱਚ ਇੱਕ ਵਾਰ ਫਿਰ ਛੁੱਟੀਆਂ ਦੀ ਝੜੀ ਲੱਗਣ ਜਾ ਰਹੀ ਹੈ।
ਨਵੰਬਰ 'ਚ ਆ ਰਹੀਆਂ ਛੁੱਟੀਆਂ
ਨਵੰਬਰ ਮਹੀਨਾ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਮਹੀਨੇ ਵੀ ਕਈ ਮਹੱਤਵਪੂਰਨ ਛੁੱਟੀਆਂ ਆ ਰਹੀਆਂ ਹਨ। ਪੰਜਾਬ ਸਰਕਾਰ ਨੇ ਨਵੰਬਰ ਦੇ ਸ਼ੁਰੂ ਨਾਲ ਹੀ 5 ਨਵੰਬਰ, ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ, ਜਿਸ ਕਰਕੇ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖ ਧਰਮ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਹੈ। ਇਹ ਦਿਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਲਗਦੇ ਹਨ, ਲੰਗਰ ਸਜਾਏ ਜਾਂਦੇ ਹਨ ਅਤੇ ਨਗਰ ਕੀਰਤਨ ਕੱਢੇ ਜਾਂਦੇ ਹਨ। ਸਿੱਖ ਭਾਈਚਾਰਾ ਇਸ ਦਿਨ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹੈ ਅਤੇ ਸੱਚਾਈ, ਸੇਵਾ ਤੇ ਨਿਮਰਤਾ ਦੇ ਰਾਹ 'ਤੇ ਤੁਰਨ ਦਾ ਸੰਕਲਪ ਲੈਂਦਾ ਹੈ।
ਇਸ ਤੋਂ ਇਲਾਵਾ, 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਵਸ ਅਤੇ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਨ੍ਹਾਂ ਦਿਨਾਂ ਲਈ ਵੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















