Holidays in Punjab: ਅਕਤੂਬਰ ਤੋਂ ਬਾਅਦ ਹੁਣ ਨਵੰਬਰ ਮਹੀਨੇ ਵਿੱਚ ਵੀ ਕਈ ਇਕੱਠੀਆਂ ਛੁੱਟੀਆਂ ਆ ਰਹੀਆਂ ਹਨ। ਇਸ ਕਰਕੇ ਕਈ ਦਿਨ ਸਕੂਲ-ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮ ਇਨ੍ਹਾਂ ਛੁੱਟੀਆਂ ਵਿੱਚ ਘੁੰਮਣ-ਫਿਰਨ ਜਾਂ ਰਿਸ਼ਤੇਦਾਰਾਂ ਕੋਲ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹਨ।



ਦੱਸ ਦਈਏ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ 15, 16 ਤੇ 17 ਨਵੰਬਰ ਨੂੰ ਛੁੱਟੀਆਂ ਹੋਣਗੀਆਂ। ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸਾਲਾਨਾ ਸੂਚੀ ਵਿੱਚ ਦਿੱਤੀ ਗਈ ਹੈ। ਸਰਕਾਰੀ ਪ੍ਰਾਈਵੇਟ ਸਕੂਲ-ਕਾਲਜ, ਸਰਕਾਰੀ ਦਫ਼ਤਰ ਤੇ ਅਦਾਰੇ ਤਿੰਨੋਂ ਦਿਨ ਬੰਦ ਰਹਿਣਗੇ।



ਦਰਅਸਲ ਪੰਜਾਬ ਸਰਕਾਰ ਵੱਲੋਂ ਐਲਾਨੀ ਛੁੱਟੀਆਂ ਦੀ ਸੂਚੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 15 ਨਵੰਬਰ ਨੂੰ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ 16 ਨਵੰਬਰ ਦਿਨ ਸ਼ਨੀਵਾਰ ਨੂੰ ਹੈ ਤੇ ਅੰਤ ਵਿੱਚ 17 ਨਵੰਬਰ ਨੂੰ ਐਤਵਾਰ ਦੀ ਛੁੱਟੀ ਹੋਏਗੀ। ਅਜਿਹੇ 'ਚ ਲਗਾਤਾਰ ਤਿੰਨ ਦਿਨ ਛੁੱਟੀਆਂ ਹੋਣਗੀਆਂ। ਸਰਕਾਰ ਜਲਦ ਹੀ ਦੋਵਾਂ ਦਿਨਾਂ ਦੀ ਛੁੱਟੀ ਸਬੰਧੀ ਇੱਕ ਹੋਰ ਵੱਖਰਾ ਨੋਟੀਫਿਕੇਸ਼ਨ ਜਾਰੀ ਕਰੇਗੀ।