ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਲ 2020 ਲਈ 25 ਗਜ਼ਟਿਡ ਤੇ 31 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਗਜ਼ਟਿਡ ਛੁੱਟੀਆਂ ਵਿੱਚ ਦੋ ਜਨਵਰੀ ਨੂੰ ਗੁਰਪੁਰਬ ਗੁਰੂ ਗੋਬਿੰਦ ਸਿੰਘ, 26 ਜਨਵਰੀ ਨੂੰ ਗਣਤੰਤਰ ਦਿਵਸ, 9 ਫਰਵਰੀ ਨੂੰ ਜਨਮ ਦਿਵਸ ਗੁਰੂ ਰਵਿਦਾਸ, 21 ਫਰਵਰੀ ਨੂੰ ਮਹਾ ਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 2 ਅਪਰੈਲ ਨੂੰ ਰਾਮ ਨੌਮੀ, 6 ਨੂੰ ਮਹਾਵੀਰ ਜੈਯੰਤੀ, 10 ਨੂੰ ਗੁੱਡ ਫਰਾਈਡੇਅ, 14 ਨੂੰ ਜਨਮ ਦਿਨ ਡਾ. ਬੀਆਰ ਅੰਬੇਡਕਰ/ਵਿਸਾਖੀ, 26 ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 25 ਮਈ ਨੂੰ ਈਦ-ਉੱਲ-ਫਿਤਰ, 26 ਨੂੰ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ, 5 ਨੂੰ ਕਬੀਰ ਜੈਯੰਤੀ, 1 ਅਗਸਤ ਨੂੰ ਜਨਮ ਅਸ਼ਟਮੀ, 15 ਨੂੰ ਆਜ਼ਾਦੀ ਦਿਹਾੜਾ, 2 ਅਕਤੂਬਰ ਨੂੰ ਗਾਂਧੀ ਜੈਯੰਤੀ, 17 ਨੂੰ ਮਹਾਰਾਜਾ ਅਗਰਸੈਨ ਜੈਯੰਤੀ, 25 ਅਕਤੂਬਰ ਨੂੰ ਦਸਹਿਰਾ, 31 ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ, 14 ਨਵੰਬਰ ਨੂੰ ਦੀਵਾਲੀ, 15 ਨੂੰ ਵਿਸ਼ਵਕਰਮਾ ਦਿਵਸ, 30 ਨੂੰ ਗੁਰਪੁਰਬ ਗੁਰੂ ਨਾਨਕ ਦੇਵ, 19 ਦਸੰਬਰ ਨੂੰ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਤੇ 25 ਨੂੰ ਕ੍ਰਿਸਮਸ ਦਿਵਸ ਦੀ ਛੁੱਟੀ ਹੋਵੇਗੀ।
ਰਾਖਵੀਂਆਂ ਛੁੱਟੀਆਂ ’ਚ 1 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਨੂੰ ਲੋਹੜੀ, 23 ਨੂੰ ਭਗਵਾਨ ਆਦਿ ਨਾਥ ਦਾ ਨਿਰਵਾਣ ਦਿਵਸ, 30 ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ, 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ, 10 ਨੂੰ ਹੋਲਾ-ਮਹੱਲਾ, 23 ਨੂੰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ, 8 ਅਪਰੈਲ ਨੂੰ ਜਨਮ ਦਿਵਸ ਗੁਰੂ ਨਾਭਾ ਦਾਸ, 1 ਮਈ ਨੂੰ ਮਈ ਦਿਵਸ, 7 ਨੂੰ ਬੁੱਧ ਪੂਰਨਿਮਾ, 2 ਜੂਨ ਨੂੰ ਨਿਰਜਲਾ ਇਕਾਦਸ਼ੀ, 29 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, 19 ਅਗਸਤ ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ, 27 ਅਗਸਤ ਨੂੰ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ, 30 ਨੂੰ ਮੁਹੱਰਮ, 1 ਸਤੰਬਰ ਨੂੰ ਅਨੰਤ ਚਤੁਰਦਸ਼ੀ, 5 ਨੂੰ ਬਾਬਾ ਜੀਵਨ ਸਿੰਘ ਦਾ ਜਨਮ ਦਿਵਸ, 12 ਨੂੰ ਸਾਰਾਗੜ੍ਹੀ ਦਿਵਸ, 28 ਨੂੰ ਭਗਤ ਸਿੰਘ ਦਾ ਜਨਮ ਦਿਹਾੜਾ, 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ, 26 ਨੂੰ ਸੰਤ ਨਾਮਦੇਵ ਦਾ ਜਨਮ ਦਿਵਸ, 30 ਨੂੰ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਵਸ, 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 2 ਨੂੰ ਪ੍ਰਕਾਸ਼ ਪੁਰਬ ਗੁਰੂ ਰਾਮਦਾਸ ਜੀ, 4 ਨੂੰ ਕਰਵਾ ਚੌਥ, 15 ਗੌਵਰਧਨ ਪੂਜਾ, 16 ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ, 20 ਨੂੰ ਛੱਠ ਪੂਜਾ ਤੇ 25, 26, 27 ਦਸੰਬਰ ਨੂੰ ਸ਼ਹੀਦੀ ਸਭਾ ਫਤਹਿਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।
Election Results 2024
(Source: ECI/ABP News/ABP Majha)
ਪੰਜਾਬ ਸਰਕਾਰ ਵੱਲੋਂ 25 ਗਜ਼ਟਿਡ ਤੇ 31 ਰਾਖਵੀਆਂ ਛੁੱਟੀਆਂ ਦਾ ਐਲਾਨ
ਏਬੀਪੀ ਸਾਂਝਾ
Updated at:
24 Dec 2019 12:15 PM (IST)
ਪੰਜਾਬ ਸਰਕਾਰ ਵੱਲੋਂ ਸਾਲ 2020 ਲਈ 25 ਗਜ਼ਟਿਡ ਤੇ 31 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਗਜ਼ਟਿਡ ਛੁੱਟੀਆਂ ਵਿੱਚ ਦੋ ਜਨਵਰੀ ਨੂੰ ਗੁਰਪੁਰਬ ਗੁਰੂ ਗੋਬਿੰਦ ਸਿੰਘ, 26 ਜਨਵਰੀ ਨੂੰ ਗਣਤੰਤਰ ਦਿਵਸ, 9 ਫਰਵਰੀ ਨੂੰ ਜਨਮ ਦਿਵਸ ਗੁਰੂ ਰਵਿਦਾਸ, 21 ਫਰਵਰੀ ਨੂੰ ਮਹਾ ਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 2 ਅਪਰੈਲ ਨੂੰ ਰਾਮ ਨੌਮੀ, 6 ਨੂੰ ਮਹਾਵੀਰ ਜੈਯੰਤੀ, 10 ਨੂੰ ਗੁੱਡ ਫਰਾਈਡੇਅ, 14 ਨੂੰ ਜਨਮ ਦਿਨ ਡਾ. ਬੀਆਰ ਅੰਬੇਡਕਰ/ਵਿਸਾਖੀ, 26 ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 25 ਮਈ ਨੂੰ ਈਦ-ਉੱਲ-ਫਿਤਰ, 26 ਨੂੰ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ, 5 ਨੂੰ ਕਬੀਰ ਜੈਯੰਤੀ, 1 ਅਗਸਤ ਨੂੰ ਜਨਮ ਅਸ਼ਟਮੀ, 15 ਨੂੰ ਆਜ਼ਾਦੀ ਦਿਹਾੜਾ, 2 ਅਕਤੂਬਰ ਨੂੰ ਗਾਂਧੀ ਜੈਯੰਤੀ, 17 ਨੂੰ ਮਹਾਰਾਜਾ ਅਗਰਸੈਨ ਜੈਯੰਤੀ, 25 ਅਕਤੂਬਰ ਨੂੰ ਦਸਹਿਰਾ, 31 ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ, 14 ਨਵੰਬਰ ਨੂੰ ਦੀਵਾਲੀ, 15 ਨੂੰ ਵਿਸ਼ਵਕਰਮਾ ਦਿਵਸ, 30 ਨੂੰ ਗੁਰਪੁਰਬ ਗੁਰੂ ਨਾਨਕ ਦੇਵ, 19 ਦਸੰਬਰ ਨੂੰ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਤੇ 25 ਨੂੰ ਕ੍ਰਿਸਮਸ ਦਿਵਸ ਦੀ ਛੁੱਟੀ ਹੋਵੇਗੀ।
- - - - - - - - - Advertisement - - - - - - - - -