Punjab News: ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਕਾਰਨ ਦੇਸ਼ ਭਰ ਵਿੱਚ ਐਲਪੀਜੀ ਗੈਸ ਸਿਲੰਡਰਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਤ ਇਹ ਹਨ ਕਿ ਫਰੀਦਕੋਟ ਵਿੱਚ ਗੈਸ ਏਜੰਸੀਆਂ ਨੇ ਪੇਂਡੂ ਖੇਤਰਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਹੋਮ ਡਿਲੀਵਰੀ ਬੰਦ ਕਰ ਦਿੱਤੀ ਹੈ।

Continues below advertisement

ਇਸ ਕਰਕੇ ਖਪਤਕਾਰ ਹੁਣ ਏਜੰਸੀ ਦਫ਼ਤਰਾਂ ਅਤੇ ਗੋਦਾਮਾਂ ਵਿੱਚ ਜਾ ਕੇ ਖੁਦ ਸਿਲੰਡਰ ਲੈਣ ਲਈ ਮਜਬੂਰ ਹੋ ਰਹੇ ਹਨ। ਹੋਮ ਡਿਲੀਵਰੀ ਬੰਦ ਹੋਣ ਕਾਰਨ ਬੁਕਿੰਗ ਕਰਨ ਅਤੇ ਗੋਦਾਮਾਂ ਤੋਂ ਸਿਲੰਡਰ ਲੈਣ ਲਈ ਗੈਸ ਏਜੰਸੀ ਦਫ਼ਤਰਾਂ ਵਿੱਚ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

Continues below advertisement

ਉੱਥੇ ਹੀ ਕੋਟਕਪੂਰਾ ਸ਼ਹਿਰ ਦੀਆਂ ਵੱਖ-ਵੱਖ ਗੈਸ ਏਜੰਸੀਆਂ ਅਤੇ ਗੋਦਾਮਾਂ 'ਤੇ ਵੀ ਵੱਡੀ ਭੀੜ ਇਕੱਠੀ ਹੋ ਰਹੀ ਹੈ। ਖਪਤਕਾਰਾਂ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਸਫਲ ਨਹੀਂ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਗੈਸ ਬੁੱਕ ਕਰਨ ਲਈ ਏਜੰਸੀ ਦਫ਼ਤਰ ਜਾਣਾ ਪੈਂਦਾ ਹੈ। ਫਿਰ ਉਹ ਡਿਲੀਵਰੀ ਸਲਿੱਪ ਪ੍ਰਾਪਤ ਕਰਦੇ ਹਨ ਅਤੇ ਗੋਦਾਮ ਤੋਂ ਸਿਲੰਡਰ ਲੈਂਦੇ ਹਨ।