Punjab News: ਯੋ-ਯੋ ਹਨੀ ਸਿੰਘ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ! ਪੰਜਾਬੀ ਗਾਇਕ ਖ਼ਿਲਾਫ਼ CM ਕੋਲ ਸ਼ਿਕਾਇਤ; ਕਿਹਾ- ਸ਼ਰਾਬ ਤੇ ਔਰਤਾਂ ਖ਼ਿਲਾਫ਼ ਗਾਣੇ ਯੂਟਿਊਬ ਤੋਂ ਹਟਾਓ...
ਪੰਜਾਬ ਦੇ ਮੋਹਾਲੀ ਵਿੱਚ 23 ਅਗਸਤ ਨੂੰ ਹੋਣ ਵਾਲੇ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ਼ ਸੀਐਮ ਭਗਵੰਤ ਮਾਨ ਕੋਲ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਪ੍ਰੋ. ਪੰਡਿਤ ਰਾਉ ਧਰੇਨਵਰ

ਪੰਜਾਬ ਦੇ ਮੋਹਾਲੀ ਵਿੱਚ 23 ਅਗਸਤ ਨੂੰ ਹੋਣ ਵਾਲੇ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਖ਼ਿਲਾਫ਼ ਸੀਐਮ ਭਗਵੰਤ ਮਾਨ ਕੋਲ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਪ੍ਰੋ. ਪੰਡਿਤ ਰਾਉ ਧਰੇਨਵਰ ਨੇ ਸੀਐਮ ਨੂੰ ਚਿੱਠੀ ਲਿਖੀ ਹੈ।
ਇਸ ਸ਼ਰਤ ਉੱਤੇ ਗਾਉਣ ਦੀ ਆਗਿਆ ਦੇਣੀ ਚਾਹੀਦੀ ਹੈ-ਪੰਡਿਤ ਰਾਉ
ਉਨ੍ਹਾਂ ਕਿਹਾ ਹੈ ਕਿ ਜੇ ਸਿੰਗਰ ਨੂੰ ਗਾਉਣ ਦੀ ਆਗਿਆ ਦਿੱਤੀ ਜਾਏ, ਤਾਂ ਉਸ ਤੋਂ ਘੱਟੋ-ਘੱਟ ਲਿਖਤੀ ਭਰੋਸਾ ਲਿਆ ਜਾਵੇ ਕਿ ਉਹ ਆਪਣੇ ਸ਼ਰਾਬ, ਨਸ਼ੇ ਅਤੇ ਔਰਤਾਂ ਨੂੰ ਅਪਮਾਨਿਤ ਕਰਨ ਵਾਲੇ ਯੂਟਿਊਬ ਗੀਤ ਹਟਾਏਗਾ। ਜੇ ਉਹ ਅਜਿਹਾ ਨਹੀਂ ਕਰਦਾ, ਤਾਂ ਉਸ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਚਿੱਠੀ ਵਿੱਚ ਇਹ ਵੀ ਕਿਹਾ ਗਿਆ ਕਿ ਨਸ਼ਿਆਂ ਖ਼ਿਲਾਫ਼ ਜਾਰੀ ਜੰਗ ਨੂੰ ਦੇਖਦਿਆਂ ਇਹ ਜ਼ਰੂਰੀ ਹੈ।
ਪ੍ਰੋਫੈਸਰ ਨੇ ਆਪਣੀ ਚਿੱਠੀ ਵਿੱਚ ਮੁੱਖ ਤੌਰ ‘ਤੇ ਦੋ ਗੱਲਾਂ ਉਠਾਈਆਂ ਹਨ:
ਪ੍ਰੋ. ਰਾਉ ਨੇ ਲਿਖਿਆ ਹੈ ਕਿ ਹਨੀ ਸਿੰਘ ਦੇ ਕਈ ਗੀਤ ਸ਼ਰਾਬ, ਨਸ਼ਾ ਅਤੇ ਗੰਨ ਕਲਚਰ ਨੂੰ ਵਧਾਵਾ ਦਿੰਦੇ ਹਨ। ਇਸਦੇ ਨਾਲ-ਨਾਲ, ਯੂਟਿਊਬ ‘ਤੇ ਕੁਝ ਗੀਤਾਂ ਔਰਤਾਂ ਨੂੰ ਅਪਮਾਨਿਤ ਕਰਨ ਵਾਲੇ ਵੀ ਹਨ।
ਪੰਜਾਬ ਮਹਿਲਾ ਆਯੋਗ ਨੇ ਅਸ਼ਲੀਲ ਸ਼ਬਦਾਵਲੀ ਦੇ ਇਸਤੇਮਾਲ ਬਾਰੇ ਹਨੀ ਸਿੰਘ ਨੂੰ ਨੋਟਿਸ ਭੇਜਿਆ ਸੀ ਅਤੇ ਉਨ੍ਹਾਂ ਨੂੰ ਕਮਿਸ਼ਨ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਪਰ ਹੁਣ ਤੱਕ ਹਨੀ ਸਿੰਘ ਕਮਿਸ਼ਨ ਸਾਹਮਣੇ ਹਾਜ਼ਰ ਨਹੀਂ ਹੋਏ। ਇਸਦੇ ਨਾਲ-ਨਾਲ ਕਮਿਸ਼ਨ ਨੇ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਸੀ।
ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਵੀ ਇਸ ਮਾਮਲੇ ਵਿੱਚ ਸਪੱਸ਼ਟ ਰੂਪ ਵਿੱਚ ਵਿਰੋਧ ਜਤਾਇਆ ਹੈ। ਉਹ ਕਹਿੰਦੇ ਹਨ ਕਿ ਫਿਲਮਫੇਅਰ ਸ਼ੋਅ ਹੋਣਾ ਚੰਗੀ ਗੱਲ ਹੈ ਅਤੇ ਉਹ ਇਸਦੀ ਸਵਾਗਤ ਕਰਦੇ ਹਨ, ਪਰ ਹਨੀ ਸਿੰਘ ਵਰਗੇ ਕਲਾਕਾਰਾਂ ਨੂੰ ਮੰਚ ‘ਤੇ ਆਉਣ ਦੇਣਾ ਗਲਤ ਹੈ। ਜੱਸੀ ਨੇ ਦੋਸ਼ ਲਾਇਆ ਕਿ ਹਨੀ ਸਿੰਘ ਦੇ ਗੀਤ ਬੱਚਿਆਂ ਨੂੰ ਸ਼ਰਾਬ ਅਤੇ ਨਸ਼ੇ ਵੱਲ ਖਿੱਚਦੇ ਹਨ ਅਤੇ ਔਰਤਾਂ ਦਾ ਅਪਮਾਨ ਕਰਦੇ ਹਨ। ਇੱਥੋਂ ਤੱਕ ਕਿ ਹਨੀ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਲੋਕਾਂ ਦੀਆਂ ਨਸਲਾਂ ਦੇ ਡੀਐਨਏ ਵਿੱਚ ਨਸ਼ਾ ਵਾੜ ਦੇਣਗੇ। ਜੱਸੀ ਨੇ ਸਵਾਲ ਉਠਾਇਆ ਕਿ ਜਦੋਂ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ, ਤਾਂ ਫਿਰ ਅਜਿਹੇ ਕਲਾਕਾਰ ਨੂੰ ਪ੍ਰਦਰਸ਼ਨ ਕਰਨ ਦੀ ਆਗਿਆ ਕਿਉਂ ਦਿੱਤੀ ਜਾ ਰਹੀ ਹੈ।






















