Haryana News : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਡੇਰਾ ਮੁਖੀ ਰਾਮ ਰਹੀਮ ਆਪਣੀ ਬੇਟੀ ਹਨੀਪ੍ਰੀਤ ਨਾਲ ਨਜ਼ਰ ਆ ਰਿਹਾ ਹੈ। ਦੋਵਾਂ ਦੇ ਕੋਲ ਕੇਕ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ। ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਇਸ ਵੀਡੀਓ 'ਚ ਉਹ ਡੇਰਾ ਮੁਖੀ ਦਾ ਹੱਥ ਫੜ ਕੇ ਕੇਕ ਕੱਟਦੀ ਨਜ਼ਰ ਆ ਰਹੀ ਹੈ।

10 ਲੱਖ ਫਾਲੋਅਰਸ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ  



ਇਹ ਕੇਕ ਹਨੀਪ੍ਰੀਤ ਦੇ ਇੰਸਟਾਗ੍ਰਾਮ ਅਕਾਊਂਟ 'ਤੇ 10 ਲੱਖ ਫਾਲੋਅਰਜ਼ ਹੋਣ ਦੀ ਖੁਸ਼ੀ 'ਚ ਕੱਟਿਆ ਗਿਆ। ਹਨੀਪ੍ਰੀਤ ਨੂੰ ਕੇਕ ਖੁਆਉਂਦੇ ਹੋਏ ਰਾਮ ਰਹੀਮ ਨੇ ਹਨੀਪ੍ਰੀਤ ਦੇ ਸਿਰ 'ਤੇ ਹੱਥ ਰੱਖ ਕੇ ਅਸ਼ੀਰਵਾਦ ਵੀ ਦਿੱਤਾ। ਵੀਡੀਓ 'ਚ ਕੇਕ ਕੱਟਦੇ ਹੋਏ ਰਾਮ ਰਹੀਮ ਨੂੰ ਹਨੀਪ੍ਰੀਤ ਨੇ ਕਿਹਾ ਕਿ ਜੇ ਜ਼ਿੰਦਗੀ ਨਾ ਹੁੰਦੀ ਇੰਨੀ ਖੂਬਸੂਰਤ ਜੇਕਰ ਤੁਸੀਂ ਨਾ ਮਿਲਦੇ। ਹਨੀਪ੍ਰੀਤ ਨੇ ਕਿਹਾ, ਮੈਂ ਤੁਹਾਡਾ ਧੰਨਵਾਦ ਕਿਵੇਂ ਕਹਾਂ, ਕੋਈ ਸ਼ਬਦ ਨਹੀਂ ਹਨ, ਪਿਤਾ ਜੀ, ਅਸੀਂ ਤੁਹਾਡੀਆਂ ਸਿੱਖਿਆਵਾਂ 'ਤੇ ਚੱਲਦੇ ਰਹੇ, ਤੁਹਾਡੀ ਮਿਹਰਬਾਨੀ 'ਤੇ ਲੋਕ ਮੈਨੂੰ ਤੁਹਾਡੀ ਧੀ ਕਹਿੰਦੇ ਹਨ। ਦੱਸ ਦੇਈਏ ਕਿ ਗੁਰੂ ਗੱਦੀ ਦੀ ਚਰਚਾ ਨੂੰ ਲੈ ਕੇ ਡੇਰੇ ਦੇ ਮੁਖੀ ਨੇ ਕਿਹਾ ਸੀ ਕਿ ਅਸੀਂ ਗੁਰੂ ਹਾਂ ਤੇ ਰਹਾਂਗੇ। ਓਥੇ ਹੀ ਹਨੀਪ੍ਰੀਤ ਨੂੰ ਰੁਹਾਨੀ ਦੀਦੀ ਨਾਮ ਦਿੱਤਾ ਗਿਆ ਸੀ।

 





ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ਵਿੱਚ ਉਹ ਆਪਣੇ ਪੈਰੋਕਾਰਾਂ ਨੂੰ ਬਿਨਾਂ ਜ਼ਮੀਨ ਦੇ ਆਰਗੈਨਿਕ ਸਬਜ਼ੀਆਂ ਉਗਾਉਣ ਬਾਰੇ ਦੱਸ ਰਿਹਾ ਸੀ। ਉਹ ਦਾਅਵਾ ਕਰ ਰਿਹਾ ਸੀ ਕਿ ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਖੁਸ਼ੀ ਮਿਲਦੀ ਹੈ। ਰਾਮ ਰਹੀਮ ਨੇ ਦੱਸਿਆ ਕਿ ਕਿਵੇਂ ਨਾਰੀਅਲ ਦੇ ਛਿਲਕੇ ਅਤੇ ਪਾਣੀ ਨਾਲ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਖੁਦ ਨੂੰ ਖੇਤੀ ਵਿਗਿਆਨੀ ਵੀ ਦੱਸ ਚੁੱਕੇ ਹਨ। ਉਸ ਨੇ ਖੁਦ ਟਰੈਕਟਰ ਚਲਾ ਕੇ ਖੇਤ ਵਾਹੁਣ ਦੇ ਤਰੀਕੇ ਵੀ ਦੱਸੇ ਹਨ।