ਕਪੂਰਥਲਾ : ਕਪੂਰਥਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ,ਜੋ ਲੋਕਾਂ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ। ਕਪੂਰਥਲਾ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਹ ਲੋਕਾਂ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਦੇ ਸਨ।
ਐਸਐਸਪੀ ਕਪੂਰਥਲਾ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਵਾਸੀ ਰਾਜਾ ਗਾਰਡਨ ਐਕਸਟੈਨਸ਼ਨ ਮਕਾਨ ਨੰਬਰ 29 ਜਲੰਧਰ ਹਾਲ, ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ, ਚੰਦਰਭਾਨ ਪੁੱਤਰ ਜੀਵਨ ਲਾਲ ਵਾਸੀ ਵਾਲਮੀਕ ਮੁਹੱਲਾ ਹਦੀਆਬਾਦ ਸ਼ਾਮਲ ਹਨ ਅਤੇ ਰਾਜੀਵ ਸ਼ਰਮਾ ਪੁੱਤਰ ਜੈਕਾਂਤ ਸ਼ਰਮਾ ਵਾਸੀ ਆਦਰਸ਼ ਨਗਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਇੱਕ ਗਰੋਹ ਬਣਾ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਫਿਰੌਤੀ ਦੀ ਮੰਗ ਕੀਤੀ ਹੈ।
ਇਨ੍ਹਾਂ ਤੋਂ ਵਸੂਲੇ ਪੈਸੇ
ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਗਲੀ ਨੰਬਰ 7 ਕੋਟਾਰਾਣੀ ਦੇ ਰਹਿਣ ਵਾਲੇ ਪੰਡਿਤ ਸ਼ੰਕਰ ਦੀ ਵੀਡੀਓ ਬਣਾ ਕੇ ਉਸ ਤੋਂ 3 ਲੱਖ ਰੁਪਏ ਹੜੱਪ ਲਏ ਸਨ। ਇਸੇ ਤਰ੍ਹਾਂ ਗੁਰਦਾਸਪੁਰ ਵਾਸੀ ਵਿਪਨ ਕੁਮਾਰ ਕੋਲੋਂ ਸੋਨੇ ਦੀ ਮੁੰਦਰੀ, ਚਾਂਦੀ ਦਾ ਹਾਰ ਅਤੇ 7000 ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਸ਼ਾਇਰ ਰਾਜ ਪੰਡਿਤ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਵੀ ਕੀਤਾ। ਇਸ ਦੇ ਨਾਲ 13 ਜੂਨ 2022 ਨੂੰ ਤ੍ਰਿਪਾਠੀ ਪੰਡਿਤ ਕੋਲੋਂ ਅਸ਼ਲੀਲ ਵੀਡੀਓ ਬਣਾ ਕੇ 50000 ਰੁਪਏ ਵਸੂਲ ਕੀਤੇ ਗਏ ਸਨ।
ਰਾਜੀਵ ਸ਼ਰਮਾ ਮਾਸਟਰਮਾਈਂਡ
ਪੁਲੀਸ ਨੇ ਰਮਨਦੀਪ ਸ਼ਰਮਾ ਕੋਲੋਂ 52000 ਰੁਪਏ, ਅਮਨਦੀਪ ਕੌਰ ਕੋਲੋਂ 48000 ਰੁਪਏ ਬਰਾਮਦ ਕੀਤੇ। ਰਾਜੀਵ ਸ਼ਰਮਾ ਕੋਲੋਂ 55000 ਰੁਪਏ, ਇੱਕ ਚਾਂਦੀ ਦੀ ਮੁੰਦਰੀ ਅਤੇ 65000 ਰੁਪਏ ਦੀ ਮੁੰਦਰੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮਾਸਟਰਮਾਈਂਡ ਰਾਜੀਵ ਸ਼ਰਮਾ ਪੰਡਿਤਾਂ ਨੂੰ ਇਸ ਗਰੋਹ ਵਿੱਚ ਫਸਾ ਕੇ ਉਨ੍ਹਾਂ ਦੇ ਜੋਤਿਸ਼ ਕੰਮਾਂ ਨੂੰ ਰੋਕ ਕੇ ਆਪਣੇ ਕੰਮ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਵਰਨਣਯੋਗ ਹੈ ਕਿ ਇਸ ਗਰੋਹ ਵਿੱਚ ਇੱਕ ਔਰਤ ਜਲੰਧਰ ਦੀ ਵਸਨੀਕ ਹੈ ਅਤੇ ਦੂਜੀ ਔਰਤ ਅੰਮ੍ਰਿਤਸਰ ਦੀ ਵਸਨੀਕ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।