ਜਲੰਧਰ: Toll Plaza 'ਤੇ ਗ੍ਰੇਟ ਖਲੀ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਟੋਲ ਕਰਮੀਆਂ ਨਾਲ ਖਾਲੀ ਉਸ ਵੇਲੇ ਹੱਥੋਪਾਈ 'ਤੇ ਉਤਰ ਆਈ ਜਦੋਂ ਟੋਲ ਕਰਮੀਆਂ ਨੇ ਉਸ ਤੋਂ ਕਾਰਡ ਮੰਗਿਆ 'ਤਾਂ ਖਾਲੀ ਦਾ ਪਾਰਾ ਚੜ੍ਹ ਗਿਆ। ਖਲੀ ਦਾ ਹੱਥੋਪਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 



ਵੀਡੀਓ 'ਚ ਸਾਫ ਵੇਖਿਆ ਜਾ ਸਕਦਾ ਹੈ ਕਿ WWE ਦੇ ਫੇਮਸ ਪਹਿਲਵਾਨ ਦਲੀਪ ਰਾਣਾ ਯਾਨੀ ਦ ਗ੍ਰੇਟ ਖਲੀ ਦੀ ਟੋਲ ਵਰਕਰਾਂ ਨਾਲ ਝੜਪ ਹੋ ਗਈ। ਹੁਣ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ। ਜਿਸ 'ਚ ਖਲੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕ ਕਰਮਚਾਰੀ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਕਿਹਾ ਸੀ। ਜਿਸ 'ਤੇ ਖਲੀ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਨਾਲ ਲੱਗਦੇ ਹੀ ਟੋਲ ਕਰਮੀ ਦੇ ਥੱਪੜ ਜੜ ਦਿੱਤਾ।


 


ਖਲੀ ਵਲੋਂ ਕੀਤੀ ਇਸ ਹਰੱਕਤ ਦੇ ਨਾਲ ਹੀ ਮੌਕੇ 'ਤੇ ਮਾਹੌਲ ਗਰਮਾ ਗਿਆ ਅਤੇ ਟੋਲ ਕਰਮੀਆਂ ਨੇ ਵੀ ਖਲੀ ਨੂੰ ਘੇਰ ਲਿਆ। ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲਿਆਂ ਦੀ ਮੰਨਿਏ ਤਾਂ ਗਲਤੀ ਖਲੀ ਨੇ ਕੀਤੀ ਸੀ। ਪਰ ਇਸ ਦੇ ਨਾਲ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਆਖ਼ਰ ਟੋਲ 'ਤੇ ਬਹਿਸ ਹੋਈ ਕਿਉਂ ਸੀ। 


ਖੈਰ ਕੋਈ ਨਾਮੀ ਇਨਸਾਨ ਹੋਵੇ ਤਾਂ ਉਸ ਦਾ ਵਿਵਾਦਾਂ 'ਚ ਆਉਣਾ ਤਾਂ ਆਮ ਗੱਲ ਹੈ। ਹੁਣ ਇਸ ਘਟਨਾ ਨੇ ਇੱਕ ਵਾਰ ਫੇਰ ਤੋਂ Khali ਨੂੰ ਲਾਈਮਲਾਈਟ 'ਚ ਲਿਆਂਦਾ ਹੈ। ਦੱਸ ਦਈਏ ਕਿ ਪੇਸ਼ੇ ਤੋਂ 'ਦ ਗ੍ਰੇਟ ਖਲੀ ਫੇਮਸ ਰੇਸਲਿੰਗ ਕੰਪੀਟਿਸ਼ਨ WWE ਦੇ ਚੈਂਪੀਅਨ ਰਹੇ ਨੇ ਅਤੇ ਹੁਣ ਉਹ ਜਲੰਧਰ ਵਿੱਚ ਆਪਣੀ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾਉਂਦੇ ਹਨ। ਜਿੱਥੇ ਉਹ ਨਵੇਂ ਪਹਿਲਵਾਨਾਂ ਨੂੰ ਤਿਆਰ ਕਰ ਰਹੇ ਹਨ।