ਸ਼ਿਮਲਾ: ਹਿਮਾਚਲ ਦੇ ਚਿੰਤਪੁਰਨੀ ਤੇ ਜਵਾਲਾਜੀ ਮੰਦਿਰ ਦੀ ਧਾਰਮਿਕ  ਯਾਤਰਾ 'ਤੇ ਗਏ ਹੁਸ਼ਿਆਰਪੁਰ ਦੇ ਪੰਜ ਨੌਜਵਾਨਾਂ ਦੀ ਨਦੀ 'ਚ ਡੁੱਬਣ  ਨਾਲ ਮੌਤ ਹੋ ਗਈ ਹੈ। ਦੇਹਰਾ ਦੀ ਨਦੀ 'ਚ 13 ਨੌਜਵਾਨ ਗਏ ਸਨ ਤੇ ਉਨ੍ਹਾਂ 'ਚੋਂ 5 ਪੰਜ ਡੁੱਬ ਗਏ।   ਇਹ ਨੌਜਵਾਨ ਹੁਸ਼ਿਆਰਪੁਰ ਦੇ ਹਰਿਆਣਾ ਡਵੀਡਾ ਪਿੰਡ ਦੇ ਰਹਿਣ ਵਾਲੇ  ਸਨ। ਪਿੰਡ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਤਮ ਦਾ ਮਾਹੌਲ ਹੈ।     ਦੱਸਣਯੋਗ ਹੈ ਕਿ ਇਸ ਨਦੀ 'ਚ ਡੁੱਬਣ ਨਾਲ ਪਹਿਲਾਂ ਵੀ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਇਸੇ ਬਾਵਜੂਦ ਪ੍ਰਸਾਸ਼ਨ ਨੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਹਨ।